FacebookTwitterg+Mail

ਇੰਝ ਚੱਲਿਆ ਸ਼ਤਰੂਘਨ ਦੇ ਘਰ 'ਤੇ ਬੁਲਡੋਜ਼ਰ, ਕਿਤੇ ਸਿਆਸੀ ਸਾਜਿਸ਼ ਤਾਂ ਨਹੀਂ?

shatrughan sinha
09 January, 2018 02:10:39 PM

ਮੁੰਬਈ(ਬਿਊਰੋ)— ਅਦਾਕਾਰ ਤੇ ਭਾਜਪਾ ਸੰਸਦ ਸ਼ਤਰੂਘਨ ਸਿਨਹਾ ਦੇ ਜੁਹੂ ਸਥਿਤ ਘਰ ਰਾਮਾਇਣ 'ਚ ਬੀ. ਐੱਮ. ਸੀ. ਨੇ ਨਜਾਇਜ਼ ਨਿਰਮਾਣ ਨੂੰ ਤੋੜਿਆ ਹੈ। ਬੀ. ਐੱਮ. ਸੀ. ਨੇ 8 ਮੰਜ਼ਿਲੀ ਇਮਾਰਤ ਅੰਦਰ ਕੀਤੇ ਨਜਾਇਜ਼ ਨਿਰਮਾਣ 'ਤੇ ਕਾਰਵਾਈ ਕੀਤੀ ਹੈ। ਸ਼ਤਰੂਘਨ ਸਿਨਹਾ ਇੱਥੇ ਪਰਿਵਾਰ ਨਾਲ ਰਹਿੰਦੇ ਹਨ। ਬੀ. ਐੱਮ. ਸੀ. ਦੀ ਇਸ ਕਾਰਵਾਈ 'ਤੇ ਸ਼ਤਰੂਘਨ ਸਿਨਹਾ ਨੇ ਕਿਹਾ, ਉਨ੍ਹਾਂ ਦੇ ਘਰ 'ਚ ਮਾਮੂਲੀ ਬਦਲਾਅ ਹੋਏ ਸਨ। ਮੈਂ ਬੀ. ਐੱਮ. ਸੀ. ਕਰਮਚਾਰੀ ਨੂੰ ਇਸ ਨਿਰਮਾਣ ਨੂੰ ਹਟਾਉਣ 'ਚ ਸਹਿਯੋਗ ਦਿੱਤਾ।

Punjabi Bollywood Tadka

ਅਸੀਂ ਉੱਪਰ ਟਾਇਲੇਟ ਇਸ ਲਈ ਬਣਾਇਆ ਸੀ ਤਾਂ ਕਿ ਵਰਕਰਜ਼ ਉਸ ਦਾ ਇਸਤੇਮਾਲ ਕਰ ਸਕਨ। ਸਾਨੂੰ ਬੀ. ਐੱਮ. ਸੀ. ਤੋਂ ਕੋਈ ਇਤਰਾਜ਼ ਨਹੀਂ ਹੈ। ਮੰਦਰ ਨੂੰ ਉਸ ਜਗ੍ਹਾ ਤੋਂ ਫਿਲਹਾਲ ਸ਼ਿਫਟ ਕਰ ਦਿੱਤਾ ਗਿਆ ਹੈ। ਬੀ. ਐੱਮ. ਸੀ. ਅਧਿਕਾਰੀਆਂ ਮੁਤਾਬਕ ਸੰਸਦ ਦੇ ਘਰ 'ਚ 2 ਟਾਇਲੇਟ ਤੇ ਇਕ ਪੈਂਟਰੀ (ਸਟੋਰ ਰੂਮ) ਦਾ ਨਜਾਇਜ਼ ਨਿਰਮਾਣ ਸੀ।

Punjabi Bollywood Tadka

ਇਕ ਟਾਇਲੇਟ ਛੱਤ 'ਤੇ ਇਕ ਆਫਿਸ 'ਚ ਸੀ। ਬਿਲਡਿੰਗ 'ਚ ਬਣਿਆ ਪੂਜਾ ਘਰ ਵੀ ਨਜਾਇਜ਼ ਨਿਰਮਾਣ ਦੇ ਤਹਿਤ ਆਉਂਦਾ ਹੈ। ਪੂਜਾ ਘਰ ਨੂੰ ਛੱਡ ਕੇ ਬਾਕੀ ਸਾਰੇ ਨਜਾਇਜ਼ ਨਿਰਮਾਣਾਂ ਨੂੰ ਹਟਾ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਸ਼ਤਰੂਘਨ ਸਿਨਹਾ ਨੂੰ ਪੂਜਾ ਰੂਮ ਸ਼ਿਫਟ ਕਰਨ ਲਈ ਕਿਹਾ ਹੈ। ਸਿਨਹਾ ਵਿਰੁੱਧ ਜਲਦ ਹੀ ਇਕ ਪੁਲਸ ਕੇਸ ਦਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਸਾਰੀ ਢਾਹੁਣ ਦੌਰਾਨ ਲੱਗੀ ਲਾਗਤ ਵੀ ਵਸੂਲੀ ਜਾਵੇਗੀ।

Punjabi Bollywood Tadkaਮਜ਼ੇਦਾਰ ਗੱਲ ਇਹ ਹੈ ਕਿ ਸ਼ਤਰੂਘਨ ਸਿਨਹਾ ਨੂੰ ਬੀ. ਐੱਮ. ਸੀ. ਵਲੋਂ ਪਹਿਲਾ ਨੋਟਿਸ ਪਿਛਲੇ ਸਾਲ 6 ਦਸੰਬਰ ਨੂੰ ਮਿਲਿਆ ਸੀ। ਨੋਟਿਸ ਤੋਂ ਠੀਕ ਇਕ ਦਿਨ ਪਹਿਲਾਂ ਉਹ ਭਾਜਪਾ ਆਗੂ ਯਸ਼ਵੰਤ ਸਿਨਹਾ ਦੇ ਪਾਰਟੀ ਵਿਰੁੱਧ ਛੇੜੇ ਗਏ ਵਿਰੋਧ ਦੇ ਸਮਰਥਨ 'ਚ ਆਏ ਸਨ। ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕਿਤੇ ਉਨ੍ਹਾਂ ਦੇ ਘਰ 'ਤੇ ਬੀ. ਐੱਮ. ਸੀ. ਦੀ ਕਾਰਵਾਈ ਯਸ਼ਵੰਤ ਸਿਨਹਾ ਦਾ ਸਮਰਥਨ ਕਰਨ ਦੀ ਵਜ੍ਹਾ ਕਾਰਨ ਤਾਂ ਨਹੀਂ ਹੋਈ।

Punjabi Bollywood Tadka

ਇਸ ਸਵਾਲ ਨੂੰ ਉਨ੍ਹਾਂ ਨੇ ਹੱਸ ਕੇ ਟਾਲ ਦਿੱਤਾ। ਸਿਵਿਕ ਅਧਿਕਾਰੀਆਂ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਕੋਲ੍ਹ 3 ਮਹੀਨਿਆਂ ਪਹਿਲਾਂ ਇਹ ਸ਼ਿਕਾਇਤ ਆਈ ਸੀ, ਜਿਸ 'ਚ ਦੱਸਿਆ ਗਿਆ ਸੀ ਕਿ ਸਿਨਹਾ ਨੇ ਫਲੋਰ ਸਪੇਸ ਇੰਡੈਕਸ ਦੇ ਨਿਯਮਾਂ ਦੀ ਉਲੰਘਣਾ ਕੀਤਾ ਹੈ ਤੇ ਬਿਨਾਂ ਇਜਾਜ਼ਤ ਗੈਰ ਕਾਨੂੰਨੀ ਨਿਰਮਾਣ ਕਰਵਾਇਆ ਹੈ।

Punjabi Bollywood Tadka Punjabi Bollywood Tadka

Punjabi Bollywood Tadka


Tags: Shatrughan SinhaJuhu BunglowIllegal ConstructionBMC ਸ਼ਤਰੂਘਨ ਸਿਨਹਾਨਜਾਇਜ਼ ਨਿਰਮਾਣ