FacebookTwitterg+Mail

ਟੀ. ਵੀ. ਨਾਲ ਸ਼ੁਰੂਆਤ ਕਰਨ ਵਾਲੇ ਸ਼ਵਿੰਦਰ ਮਾਹਲ ਨੇ ਸ਼ਾਨਦਾਰ ਅਭਿਨੈ ਨਾਲ ਛੱਡੀ ਵੱਖਰੀ ਛਾਪ

shavinder mahal birthday
05 September, 2017 04:38:52 PM

ਜਲੰਧਰ— ਇਕ ਤੋਂ ਵੱਧ ਇਕ ਸ਼ਖਸੀਅਤਾਂ ਦੇ ਮਾਲਕ ਪਾਲੀਵੁੱਡ ਸਟਾਰ ਸ਼ਵਿੰਦਰ ਮਾਹਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 5 ਸਤੰਬਰ 1957 'ਚ ਰੋਪੜ 'ਚ ਹੋਇਆ। ਉਹ ਪੰਜਾਬੀ ਫਿਲਮਾਂ ਦੇ ਐਕਟਰ ਹੋਣ ਦੇ ਨਾਲ-ਨਾਲ ਐਂਕਰ ਅਤੇ ਨਿਰਦੇਸ਼ਕ ਵੀ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ (ਮਹਾਭਾਰਤ) ਅਤੇ (ਪਰਸ਼ੂਰਾਮ) ਵਰਗੇ ਟੀਵੀ ਸੀਰੀਅਲਜ਼ ਨਾਲ ਕੀਤੀ ਸੀ। ਉਨ੍ਹਾਂ ਨੇ ਪੰਜਾਬੀ ਸੀਰੀਅਲਜ਼ ਦੇ ਨਾਲ-ਨਾਲ ਪੰਜਾਬੀ ਸੀਰੀਲਜ਼ 'ਚ ਆਪਣੀ ਵੱਖਰੀ ਛਾਪ ਛੱਡੀ।
ਉਨ੍ਹਾਂ ਨੇ 1996 'ਚ ਫਿਲਮ 'ਪਛਤਾਵਾ' ਰਿਲੀਜ਼ ਕੀਤੀ। ਇਸ ਤੋਂ ਇਲਾਵਾ ਉਹ 30 ਤੋਂ ਵੱਧ ਫਿਲਮਾਂ 'ਚ ਕੰਮ ਕਰ ਚੁੱਕੇ ਹਨ। 'ਬਾਗੀ ਸੂਰਮੇ', 'ਪੁੱਤ ਸਰਦਾਰਾਂ ਦੇ', 'ਵਿਰੋਧ', 'ਮੈਂ ਮਾਂ ਪੰਜਾਬ ਦੀ' ਉਨ੍ਹਾਂ ਦੀਆਂ ਮਸ਼ਹੂਰ ਫਿਲਮਾਂ ਹਨ, ਜਿਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। 
ਜ਼ਿਕਰਯੋਗ ਹੈ ਕਿ ਇਨ੍ਹਾਂ ਤੋਂ ਇਲਾਵਾ ਉਹ ਫਿਲਮ 'ਧਰਤੀ', 'ਮੇਲ ਕਰਾਦੇ ਰੱਬਾ', 'ਜਿੰਨੇ ਮੇਰਾ ਦਿਲ ਲੁੱਟਿਆ', 'ਯਾਰ ਅਣਮੁੱਲੇ', 'ਯਾਰਾਂ ਨਾਲ ਬਹਾਰਾਂ', 'ਤੂੰ ਮੇਰਾ ਬਾਈ ਮੈਂ ਤੇਰਾ ਬਾਈਂ', 'ਰੰਗੀਲੇ', 'ਫਿਰ ਮਾਮਲਾ ਗੜਬੜ ਗੜਬੜ', 'ਅੰਬਰਸਰੀਆ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਆਪਣੇ ਅਭਿਨੇ ਦਾ ਲੋਹਾ ਮਨਵਾ ਚੁੱਕੇ ਹਨ।


Tags: Shavinder MahalPollywood celebrityBirthdayਸ਼ਵਿੰਦਰ ਮਾਹਲਜਨਮਦਿਨ