FacebookTwitterg+Mail

ਸ਼ੀਰਾ ਜਸਵੀਰ ਦਾ ਸਿੰਗਲ ਟਰੈਕ 'ਤੂੰ ਮੇਰੀ ਜ਼ਿੰਦਗੀ' ਜਲਦ ਹੀ ਰਿਲੀਜ਼ : ਬਿੱਟੂ ਬੱਲੋਵਾਲ

sheera jasvir newsingle track release
09 May, 2017 09:58:17 AM
ਜਲੰਧਰ— 'ਇਕ ਮੁੰਡਾ', 'ਜੱਟ ਸਿੱਕਾ', 'ਜੱਟ ਮਿਹਨਤੀ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਸ਼ੀਰਾ ਜਸਵੀਰ ਦਾ ਨਵਾਂ ਸਿੰਗਲ ਟਰੈਕ 'ਤੂੰ ਮੇਰੀ ਜ਼ਿੰਦਗੀ' ਪੇਸ਼ਕਾਰ ਬਿੱਟੂ ਬੱਲੋਵਾਲ ਤੇ ਕੰਪਨੀ ਏਕ ਰਿਕਾਰਡਜ਼ ਵਲੋਂ ਜਲਦ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਪੇਸ਼ਕਾਰ ਬਿੱਟੂ ਬੱਲੋਵਾਲ ਤੇ ਸਰਪੰਚ ਹਜਾਰਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਖੁਦ ਸ਼ੀਰਾ ਜਸਵੀਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਬਿੱਟੂ ਬੱਲੋਵਾਲ ਨੇ। ਇਸ ਸਿੰਗਲ ਟਰੈਕ ਦਾ ਵੀਡੀਓ ਦੀਪਕ ਸ਼ਰਮਾ ਵਲੋਂ ਲੰਡਨ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਜਲਦ ਹੀ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Sheera jasvirTu meri zindagisingle trackreleaseਸ਼ੀਰਾ ਜਸਵੀਰਸਿੰਗਲ ਟਰੈਕਤੂੰ ਮੇਰੀ ਜ਼ਿੰਦਗੀਰਿਲੀਜ਼