ਮੁੰਬਈ(ਬਿਊਰੋ)— ਬਾਲੀਵੁੱਡ ਦਾ ਮਸ਼ਹੂਰ ਗੀਤ 'ਕਾਂਟਾ ਲਗਾ', ਜਿਸ ਨੇ ਅੱਜ ਤੋਂ ਲਗਭਗ 15 ਸਾਲ ਪਹਿਲਾਂ ਸਾਰਿਆ ਨੂੰ ਆਪਣਾ ਦੀਵਾਨਾ ਬਣਾ ਲਿਆ ਸੀ। ਹਰ ਕਿਸੇ ਦੀ ਜ਼ੁਬਾਨ 'ਤੇ ਇਹ ਗੀਤ ਰਹਿੰਦਾ ਸੀ। ਇਨ੍ਹਾਂ ਗੀਤਾਂ 'ਤੇ ਡਾਂਸ ਕਰਨ ਵਾਲੀ ਸ਼ੇਫਾਲੀ ਜਰੀਵਾਲਾ ਦੇ ਲੋਕ ਅੱਜ ਵੀ ਕਾਫੀ ਦੀਵਾਨੇ ਸਨ ਪਰ ਸਮੇਂ ਦੇ ਨਾਲ-ਨਾਲ ਲੋਕ ਇਸ ਗੀਤ ਨੂੰ ਵੀ ਭੁੱਲ ਗਏ ਤੇ ਗੀਤੇ ਕਰਨ ਵਾਲੀ ਸ਼ੇਫਾਲੀ ਨੂੰ ਵੀ ਪਰ ਤੁਹਾਨੂੰ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ 'ਕਾਂਟਾ ਲਗਾ' ਗੀਤ 'ਤੇ ਡਾਂਸ ਕਰਨ ਤੋਂ ਬਾਅਦ ਸ਼ੇਫਾਲੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ।
ਸ਼ੇਫਾਲੀ ਦੇ ਬਾਰੇ 'ਚ ਇਹ ਗੱਲ ਘੱਟ ਹੀ ਲੋਕ ਜਾਣਦੇ ਹੋਣਗੇ ਕਿ ਉਨ੍ਹਾਂ ਨੇ ਦੋ ਵਿਆਹ ਕੀਤੇ ਸਨ।
ਸ਼ੇਫਾਲੀ ਦਾ ਪਹਿਲਾ ਵਿਆਹ ਮੀਤ ਬ੍ਰਦਰ ਦੇ ਹਰਮੀਤ ਸਿੰਘ ਨਾਲ 2005 'ਚ ਕੀਤਾ ਸੀ ਪਰ ਦੋਹਾਂ ਦਾ ਰਿਸ਼ਤਾ ਵਧੇਰੇ ਸਮੇਂ ਤੱਕ ਚੱਲ ਨਹੀਂ ਸਕਿਆ ਤੇ 2009 'ਚ ਇਨ੍ਹਾਂ ਦਾ ਤਲਾਕ ਹੋ ਗਿਆ।
ਪਹਿਲੇ ਪਤੀ ਨਾਲ ਤਲਾਕ ਲੈਣ ਤੋਂ ਬਾਅਦ ਸ਼ੇਫਾਲੀ ਨੇ ਆਪਣੇ ਬੁਆਏਫ੍ਰੈਂਡ ਪਰਾਗ ਤਿਆਗੀ ਨਾਲ 2014 'ਚ ਵਿਆਹ ਕੀਤਾ ਸੀ। ਇਸ ਸਮੇਂ ਸ਼ੇਫਾਲੀ ਮੁੰਬਈ 'ਚ ਰਹਿੰਦੀ ਹੈ।
ਉਹ ਇਸ ਸਮੇਂ ਲਾਈਮਲਾਈਟ ਤੋਂ ਬਿਲਕੁਲ ਦੂਰ ਰਹਿੰਦੀ ਹੈ ਪਰ ਇਕ ਸਮਾਂ ਸੀ ਜਦੋਂ ਉਨ੍ਹਾਂ ਉਪਰ ਹਰ ਸਮੇਂ ਕੈਮਰੇ ਦੀਆਂ ਨਜ਼ਰਾਂ ਰਹਿੰਦੀਆਂ ਸਨ। ਜ਼ਿਕਰਯੋਗ ਹੈ ਕਿ ਸ਼ੇਫਾਲੀ ਨੇ ਇਨਫਾਰਮੇਸ਼ਨ ਟੈਕਨਾਲਿਜੀ 'ਚ ਮਾਸਟਰ ਡਿਗਰੀ ਹਾਸਿਲ ਕੀਤੀ ਹੋਈ ਹੈ।
ਸ਼ੇਫਾਲੀ ਨੇ 'ਕਾਂਟਾ ਲਗਾ' ਤੋਂ ਇਲਾਵਾ ਕਈ ਹੋਰ ਐਲਬਮ 'ਚ ਦਿਖਾਈ ਦੇ ਚੁੱਕੀ ਹੈ ਪਰ ਉਨ੍ਹਾਂ ਨੂੰ ਵਧੇਰੇ ਪਸੰਦ ਨਹੀਂ ਕੀਤਾ ਗਿਆ।
ਇੰਡਸਟਰੀ 'ਚ ਸ਼ੇਫਾਲੀ ਨੂੰ ਆਈਟਮ ਗਰਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਤੇ ਤੁਲਨਾ ਰਾਖੀ ਸਾਵੰਤ ਨਾਲ ਕੀਤੀ ਜਾਂਦੀ ਸੀ, ਜੋ ਉਨ੍ਹਾਂ ਨੂੰ ਬਿਲਕੁੱਲ ਵੀ ਪਸੰਦ ਨਹੀਂ ਸੀ।