FacebookTwitterg+Mail

ਸ਼ੇਫਾਲੀ ਨੇ ਖੋਲ੍ਹੀ ਆਸਿਮ ਤੇ ਹਿਮਾਂਸ਼ੀ ਦੇ ਪਿਆਰ ਦੀ ਪੋਲ, ਦੱਸਿਆ ਭਾਊ ਨੂੰ ਸੱਚ (ਵੀਡੀਓ)

shefali jariwala reveals why she would kiss and hug asim riaz
11 December, 2019 11:08:27 AM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਤੋਂ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੇ ਨਿਕਲ ਜਾਣ ਤੋਂ ਬਾਅਦ ਸ਼ੇਫਾਲੀ ਜ਼ਰੀਵਾਲਾ ਤੇ ਆਸਿਮ ਰਿਆਜ਼ ਦੀ ਦੋਸਤੀ 'ਚ ਤ੍ਰੇੜ ਆ ਰਹੀ ਹੈ। ਆਸਿਮ ਰਿਆਜ਼ ਦੇ ਵਰਤਾਅ ਤੋਂ ਸ਼ੇਫਾਲੀ ਥੋੜ੍ਹੀ ਅਪਸੈੱਟ ਹੈ ਅਤੇ ਇਸ ਗੱਲ ਦਾ ਜ਼ਿਕਰ ਉਸ ਨੇ ਮੰਗਲਵਾਰ ਦੇ ਐਪੀਸੋਡ 'ਚ ਹਿੰਦੁਸਤਾਨ ਭਾਊ ਨਾਲ ਕੀਤਾ। ਹਿੰਦੁਸਤਾਨੀ ਭਾਊ ਨਾਲ ਗੱਲਬਾਤ ਕਰਦਿਆਂ ਸ਼ੇਫਾਲੀ ਨੇ ਕਿਹਾ, ''ਮੈਂ ਆਸਿਸ ਰਿਆਜ਼ ਤੋਂ ਬਹੁਤ ਅਪਸੈੱਟ ਹਾਂ। ਉਸ ਦਾ ਵਰਤਾਅ ਬਦਲ ਗਿਆ ਹੈ, ਹਿਮਾਂਸ਼ੀ ਖੁਰਾਨਾ ਦੇ ਘਰੋਂ ਜਾਂਦੇ ਹੀ ਉਹ ਠੀਕ ਤਰ੍ਹਾਂ ਰਿਐਕਸ਼ਨ ਵੀ ਨਹੀਂ ਦੇ ਰਿਹਾ। ਜਦੋਂ ਤੱਕ ਹਿਮਾਂਸ਼ੀ ਖੁਰਾਨਾ ਸੀ ਉਦੋਂ ਤਕ ਉਹ ਠੀਕ ਸੀ।''


ਸ਼ੇਫਾਲੀ ਜ਼ਰੀਵਾਲਾ ਨੇ ਅੱਗੇ ਨੇ ਕਿਹਾ, ''ਸ਼ਾਇਦ ਉਸ ਨੂੰ ਅਜਿਹਾ ਲੱਗ ਰਿਹਾ ਹੈ ਕਿ ਮੇਰੇ ਕਾਰਨ ਹੀ ਹਿਮਾਂਸ਼ੀ ਖੁਰਾਨਾ ਬਿੱਗ ਬੌਸ ਦੇ ਘਰ ਤੋਂ ਬਾਹਰ ਗਈ ਹੈ। ਮੈਨੂੰ ਉਸ ਦਾ ਬਦਲਿਆ ਰੁਖ ਚੰਗਾ ਨਹੀਂ ਲੱਗ ਰਿਹਾ। ਇਸ ਲਈ ਮੈਂ ਉਸ ਨੂੰ ਇਹ ਵੀ ਦੱਸ ਦਿੱਤਾ ਕਿ ਘਰੋਂ ਬਾਹਰ ਜਾਂਦਿਆਂ ਹੀ ਹਿਮਾਂਸ਼ੀ ਵਿਆਹ ਕਰ ਲਵੇਗੀ।'' ਸ਼ੇਫਾਲੀ ਕਹਿੰਦੀ ਹੈ, ''ਮੈਂ ਜਾਣਬੁੱਝ ਕੇ ਉਸ ਨੂੰ ਗਲੇ ਲਗਾਉਂਦੀ ਸੀ, ਕਿੱਸ ਕਰਦੀ ਸੀ ਤਾਂ ਜੋ ਲੋਕਾਂ ਨੂੰ ਇਹ ਸਭ ਕੁਝ ਨਾਰਮਲ ਲੱਗੇ ਕਿ ਅਸੀਂ ਤਿੰਨੋਂ ਚੰਗੇ ਦੋਸਤ ਹਾਂ। ਮੈਨੂੰ ਕੋਈ ਸ਼ੌਕ ਨਹੀਂ ਹੈ ਉਸ ਨੂੰ ਕਿੱਸ ਕਰਨ ਦਾ ਤੇ ਗਲੇ ਲਗਾਉਣ ਦਾ, ਮੈਂ ਹਿਮਾਂਸ਼ੀ ਕਾਰਨ ਅਜਿਹਾ ਕਰਦੀ ਸੀ ਤਾਂ ਜੋ ਉਸ ਨੂੰ ਵੀ ਨਾਰਮਲ ਲੱਗੇ ਤੇ ਅਸੀਂ ਤਿੰਨੋਂ ਦੋਸਤ ਹੀ ਲੱਗੀਏ। ਹਿਮਾਂਸ਼ੀ ਨੇ ਘਰੋਂ ਨਿਕਲਦੇ ਸਮੇਂ ਮੈਨੂੰ ਕਿਹਾ ਸੀ ਕਿ ਆਸਿਮ ਦਾ ਖਿਆਲ ਰੱਖਣਾ ਕਿਉਂਕਿ ਉਹ ਉਸ ਨੂੰ ਪਿਆਰ ਕਰਦੀ ਹੈ। ਇਸ ਲਈ ਆਸਿਮ ਦੇ ਕੋਲ ਵਾਰ-ਵਾਰ ਜਾ ਰਹੀ ਹਾਂ।''


Tags: Salman KhanBigg Boss 13Shefali JariwalaAsim RiazHimanshi KhuranaKissSiddharth ShuklaParas ChhabraRashami Desai

About The Author

sunita

sunita is content editor at Punjab Kesari