FacebookTwitterg+Mail

ਰੇਪ ਮਾਮਲੇ 'ਚ ਸ਼ਹਿਨਾਜ਼ ਦੇ ਪਿਤਾ ਸੰਤੋਖ ਨੇ ਦਿੱਤੀ ਸਫਾਈ, ਕਿਹਾ 'ਮੇਰੇ ਕੋਲ ਸਬੂਤ ਹੈ'

shehnaaz father responds to rape charge claims
22 May, 2020 03:00:39 PM

ਜਲੰਧਰ (ਬਿਊਰੋ)- ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਭ ਤੋਂ ਜ਼ਿਆਦਾ ਸੁਰਖੀਆਂ 'ਚ ਰਹਿਣ ਵਾਲੀ ਮੁਕਾਬਲੇਬਾਜ਼ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਖੋਤ ਸਿੰਘ ਸੁੱਖ ਖਿਲਾਫ ਥਾਣਾ ਬਿਆਸ 'ਚ ਇਕ ਰੇਪ ਮਾਮਲੇ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਜਲੰਧਰ ਦੀ ਇਕ ਔਰਤ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਦੇ ਪਿਤਾ ਨੇ ਸਫਾਈ ਦਿੰਦਿਆਂ ਕਿਹਾ ਕਿ, ''ਜਿਸ ਦਿਨ ਦੀ ਮਹਿਲਾ ਗੱਲ ਕਰ ਰਹੀ ਹੈ, ਉਸ ਦਿਨ ਮੈਂ ਘਰ 'ਚ ਹੀ ਸੀ। ਮੇਰੇ ਘਰ 'ਚ ਸੀ. ਸੀ. ਟੀ. ਵੀ. ਲੱਗਾ ਹੋਇਆ ਹੈ ਅਤੇ ਮੇਰੇ ਕੋਲ ਪੂਰੇ ਸਬੂਤ ਹਨ। ਉਹ ਮਹਿਲਾ ਤਲਾਕਸ਼ੁਦਾ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ। ਉਹ ਮੇਰੇ ਬਿਜ਼ਨੈੱਸ ਪਾਰਟਨਰ ਲੱਕੀ ਸੰਧੂ ਨਾਲ ਵਿਆਹ ਕਰਵਾਉਣਾ ਚਾਹੁੰਦੀ ਹੈ। ਮੈਂ ਲੱਕੀ ਨੂੰ ਲੰਬੇ ਸਮੇਂ ਤੋਂ ਜਾਣਦਾ ਹਾਂ ਅਤੇ ਮੈਂ ਉਸ ਨੂੰ ਆਪਣਾ ਇਹ ਨਿੱਜੀ ਮਾਮਲਾ ਆਪੇ ਹੀ ਸੁਲਝਾਉਣ ਦੀ ਸਲਾਹ ਵੀ ਦਿੱਤੀ ਹੈ।'' ਇਸ ਤੋਂ ਸੰਤੋਖ ਨੇ ਇਹ ਵੀ ਦੱਸਿਆ ਕਿ ਜਿਸ ਜਗ੍ਹਾ ਦੀ ਮਹਿਲਾ ਗੱਲ ਕਰ ਰਹੀ ਹੈ, ਉਹ ਵੀ ਸੀ. ਸੀ. ਟੀ. ਵੀ. ਦੀ ਨਿਗਰਾਨੀ 'ਚ ਹੈ।

ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਤੇ ਥਾਣਾ ਮੁਖੀ ਬਿਆਸ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਪੀੜਤ ਔਰਤ ਨੇ ਦੋਸ਼ ਲਾਇਆ ਹੈ ਕਿ ਉਸ ਦੀ ਜਲੰਧਰ ਦੇ ਹੀ ਨਿਵਾਸੀ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਜਿਸ ਨਾਲ ਉਸ ਦੀ ਪਿਛਲੇ 12 ਸਾਲਾਂ ਤੋਂ ਦੋਸਤੀ ਚਲੀ ਆ ਰਹੀ ਹੈ ਪਰ ਕੁਝ ਦਿਨ ਪਹਿਲਾਂ ਲੱਕੀ ਦਾ ਉਸ ਨਾਲ ਝਗੜਾ ਹੋ ਗਿਆ ਅਤੇ ਉਹ ਇਸ ਦੀ ਖੋਜ ਕਰਨ ਲੱਗੀ ਤਾਂ ਉਸ ਨੂੰ ਪਤਾ ਲੱਗਾ ਹੈ ਕਿ ਉਸ ਦਾ ਦੋਸਤ ਇਸ ਵੇਲੇ ਸ਼ਹਿਨਾਜ਼ ਕੌਰ ਗਿੱਲ ਦੇ ਪਿਤਾ ਸੰਤੋਖ ਸਿੰਘ ਵਾਸੀ ਅਜੀਤ ਨਗਰ ਬਿਆਸ ਦੇ ਘਰ ਰਹਿ ਰਿਹਾ ਹੈ। ਉਕਤ ਔਰਤ ਆਪਣੀ ਇਕ ਹੋਰ ਸਹੇਲੀ ਨੂੰ ਨਾਲ ਲੈ ਕੇ ਕਾਰ ਰਾਹੀਂ ਬਿਆਸ ਸ਼ਹਿਨਾਜ ਦੇ ਪਿਤਾ ਕੋਲ ਪੁੱਜੀ, ਜਿਸ 'ਤੇ ਸੰਤੋਖ ਸਿੰਘ ਜੋ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਿਹਾ ਸੀ ਅਤੇ ਉਸ ਔਰਤ ਨੂੰ ਉਸ ਦੇ ਦੋਸਤ ਲੱਕੀ ਨਾਲ ਮਿਲਵਾਉਣ ਦੇ ਨਾਂ 'ਤੇ ਉਸ ਨੂੰ ਆਪਣੀ ਗੱਡੀ ਵਿਚ ਬਿਠਾ ਕੇ ਲੈ ਗਿਆ ਅਤੇ ਉਸ ਦੀ ਮਰਜ਼ੀ ਤੋਂ ਬਿਨਾਂ ਹੀ ਰੋਹੀ ਪੁਲ ਬਿਆਸ ਦੇ ਨਜ਼ਦੀਕ ਲਿਜਾ ਕੇ ਗੰਨ ਪੁਆਇੰਟ 'ਤੇ ਉਸ ਨਾਲ ਰੇਪ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।


Tags: Bigg Boss 13Shehnaaz Kaur GullFatherSantokh Singh SukhRape CaseGunpointCCTV FootageProofPunjabi Celebrity

About The Author

sunita

sunita is content editor at Punjab Kesari