FacebookTwitterg+Mail

ਸ਼ਹਿਨਾਜ਼ ਕੌਰ ਗਿੱਲ ਦੀ ਮੁੰਡਿਆਂ ਨੂੰ ਚੇਤਾਵਨੀ, ਜੋ ਕਰਦੇ ਕੁੜੀਆਂ ਨੂੰ ਅਜਿਹੀਆਂ ਗੱਲਾਂ

shehnaaz gill tiktok video viral on social media
28 April, 2020 01:27:13 PM

ਜਲੰਧਰ (ਵੈੱਬ ਡੈਸਕ) -  ਸ਼ਹਿਨਾਜ਼ ਕੌਰ ਗਿੱਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਨੇ ਅਜਿਹੇ ਮੁੰਡਿਆਂ ਨੂੰ ਚੇਤਾਵਨੀ ਦਿੱਤੀ ਹੈ। ਜੋ ਅਕਸਰ ਹੀ ਬਿਊਟੀ ਪਾਰਲਰ ਨਾ ਜਾਣ 'ਤੇ ਕੁੜੀਆਂ ਨੂੰ ਗੱਲਾਂ ਕਰਨ ਲੱਗ ਪੈਂਦੇ ਹਨ। ਜੀ ਹਾਂ, ਉਨ੍ਹਾਂ ਨੇ ਤਾਂ ਇਹ ਤਕ ਕਹਿ ਦਿੱਤਾ ਹੈ ਕਿ ਅਜਿਹੇ ਮੁੰਡੇ ਸਿੰਗਲ ਹੀ ਮਰਨਗੇ। ਉਨ੍ਹਾਂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

“I collect smiles, and then I give them away.”❤️😍

A post shared by Shehnaaz Gill (@shehnaazgill) on Apr 27, 2020 at 9:40pm PDT

ਸ਼ਹਿਨਾਜ਼ ਕੌਰ ਗਿੱਲ ਨੇ ਇਹ ਗੱਲ ਸੀਰੀਅਸਲੀ ਨਹੀਂ ਸਗੋਂ ਉਹ ਇਕ ਟਿਕਟੋਕ ਵੀਡੀਓ ਬਣਾ ਰਹੀ ਸੀ, ਜਿਸ ਵਿਚ ਉਨ੍ਹਾਂ ਨੇ ਇਹ ਗੱਲ ਹਾਸੇ ਮਜ਼ਾਕ ਵਿਚ ਆਖੀ ਹੈ। ਇਸ ਵੀਡੀਓ ਵਿਚ ਉਹ ਲੌਕ ਡਾਊਨ ਦੌਰਾਨ ਕੁੜੀਆਂ ਵਲੋਂ ਬਿਊਟੀ ਪਾਰਲਰ ਵਿਚ ਨਾਂ ਜਾਣ ਬਾਰੇ ਦੱਸ ਰਹੀ ਹੈ ਕਿ ਬਿਊਟੀ ਪਾਰਲਰ ਵਿਚ ਨਾਂ ਜਾਣ ਕਾਰਨ ਕੁੜੀਆਂ ਥਰੇਡਿੰਗ ਨਹੀਂ ਕਰਵਾ ਪਾ ਰਹੀਆਂ ਅਤੇ ਮੁੰਡੇ ਕਹਿ ਰਹੇ ਹਨ ਕਿ ਕੁੜੀਆਂ ਦੀਆਂ ਮੁੱਛਾਂ ਨਿਕਲ ਆਉਣਗੀਆਂ। ਅਜਿਹੇ ਮੁੰਡਿਆਂ ਨੂੰ ਸ਼ਹਿਨਾਜ਼ ਗਿੱਲ ਨੇ ਨਸੀਹਤ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਨਾਂ ਕਹਿਣ ਕਿਉਂਕਿ ਜਿਹੜੇ ਮੁੰਡੇ ਇਸ ਤਰ੍ਹਾਂ ਕਹਿ ਰਹੇ ਹਨ, ਉਹ ਸਿੰਗਲ ਮਰਨਗੇ। ਸ਼ਹਿਨਾਜ਼ ਕੌਰ ਗਿੱਲ ਇੰਨੀ ਦਿਨੀਂ 'ਲੌਕ ਡਾਊਨ' ਦੌਰਾਨ ਮੁੰਬਈ ਦੇ ਇਕ ਹੋਟਲ ਵਿਚ ਸਮਾਂ ਬਿਤਾ ਰਹੇ ਹਨ।

 
 
 
 
 
 
 
 
 
 
 
 
 
 

❤️

A post shared by Shehnaaz Gill (@shehnaazgill) on Apr 25, 2020 at 5:17am PDT


ਦੱਸ ਦੇਈਏ ਕਿ ਇਕ ਰਿਐਲਿਟੀ ਸ਼ੋਅ ਤੋਂ ਬਾਅਦ ਚਰਚਾ ਵਿਚ ਆਏ ਸ਼ਹਿਨਾਜ਼ ਕੌਰ ਗਿੱਲ ਇਕ ਕਾਮਯਾਬ ਮਾਡਲ ਹੋਣ ਦੇ ਨਾਲ-ਨਾਲ ਇਕ ਵਧੀਆ ਗਾਇਕਾ ਅਤੇ ਅਦਾਕਾਰਾ ਵੀ ਹੈ। ਉਹ ਕਈ ਪੰਜਾਬੀ ਫ਼ਿਲਮਾਂ ਵਿਚ ਵੀ ਨਜ਼ਰ ਆ ਚੁੱਕੇ ਹਨ। 


Tags: Shenaaz Kaur GillTiktokVideoViralSocial MediaPunjabi Celebrity

About The Author

sunita

sunita is content editor at Punjab Kesari