FacebookTwitterg+Mail

ਪਾਰਸ ਤੇ ਸ਼ਹਿਨਾਜ਼ ਕੌਰ ਗਿੱਲ ਬਣੇ ਲਾੜਾ-ਲਾੜੀ, ਦੇਖੋ ਸਵੰਬਰ ਦਾ ਪ੍ਰੋਮੋ

shehnaaz kaur gill and paras chhabra
15 February, 2020 04:13:04 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦਾ ਫਿਨਾਲੇ ਕੁਝ ਹੀ ਘੰਟੇ ਦੂਰ ਹੈ। ਹੁਣ ਚੈਨਲ ਨੇ ਸ਼ਹਿਨਾਜ਼ ਕੌਰ ਗਿੱਲ ਤੇ ਪਾਰਸ ਛਾਬੜਾ ਦੇ ਸਵੰਬਰ ਦੇ ਪ੍ਰੋਮੋ ਨੂੰ ਜਾਰੀ ਕਰ ਦਿੱਤਾ ਹੈ। 'ਮੁਝਸੇ ਸ਼ਾਦੀ ਕਰੋਗੇ' ਟਾਈਟਲ ਵਾਲੇ ਸ਼ੋਅ 'ਚ ਪਾਰਸ ਤੇ ਸ਼ਹਿਨਾਜ਼ ਇਕ ਆਦਰਸ਼ ਸਾਥੀ ਦੀ ਤਲਾਸ਼ ਕਰਦੇ ਨਜ਼ਰ ਆਉਣਗੇ। ਇਹ ਸ਼ੋਅ 'ਬਿੱਗ ਬੌਸ 13' ਦੇ ਸਮੇਂ ਹੀ ਆਵੇਗਾ। ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 13ਵੇਂ ਸੀਜ਼ਨ ਦੀ ਟਰਾਫੀ ਨੂੰ ਕੌਣ ਜਿੱਤੇਗਾ, ਇਸ ਦਾ ਅਨੁਮਾਨ ਲਾਉਣ ਵਿਚਕਾਰ ਚੈਨਲ ਨੇ ਦਰਸ਼ਕਾਂ ਦਾ ਧਿਆਨ ਖਿੱਚਣ ਲਈ ਆਪਣੇ ਅਗਲੇ ਸ਼ੋਅ ਦੇ ਪਹਿਲੇ ਪ੍ਰੋਮੋ ਨੂੰ ਜਾਰੀ ਕਰ ਦਿੱਤਾ ਹੈ।

'ਬਿੱਗ ਬੌਸ 13' ਦੇ ਫਾਇਨਲਿਸਟ ਸ਼ਹਿਨਾਜ਼ ਕੌਰ ਗਿੱਲ ਤੇ ਪਾਰਸ ਛਾਬੜਾ ਦਾ ਇਹ ਪ੍ਰੋਮੋ ਸੁਪਰ ਮਜ਼ੇਦਾਰ ਹੈ ਤੇ ਉਹ ਦਰਸ਼ਕਾਂ ਨੂੰ ਉਨ੍ਹਾਂ ਦੀ ਯਾਤਰਾ 'ਚ ਸ਼ਾਮਲ ਹੋਣ ਲਈ ਕਹਿ ਰਹੇ ਹਨ ਤੇ ਉਹ ਇਕ ਸਾਥੀ ਦੀ ਤਲਾਸ਼ 'ਚ ਹਨ। ਇਸ ਜੋੜੀ ਨੇ ਵਿਆਹ ਦੇ ਕੱਪੜੇ ਪਾ ਕੇ ਸ਼ੋਅ ਦੇ ਪ੍ਰੋਮੋ ਨੂੰ ਸ਼ੂਟ ਕੀਤਾ ਹੈ। ਪ੍ਰੋਮੋ 'ਚ ਵਿਆਹ ਦਾ ਮੰਡਪ ਬੈਕਗ੍ਰਾਊਂਡ 'ਚ ਨਜ਼ਰ ਆ ਰਿਹਾ ਹੈ। ਪਾਰਸ ਸ਼ੇਰਵਾਨੀ ਤੇ ਸ਼ਹਿਨਾਜ਼ ਨੇ ਲਾਲ ਰੰਗ ਦੇ ਲਹਿੰਗੇ ਤੇ ਝੂਮਕੇ ਪਹਿਨ ਕੇ ਸ਼ੂਟ ਕੀਤਾ ਹੈ। ਪ੍ਰੋਮੋ ਖੱਟੇ ਤੇ ਮਿੱਠੇ ਨੋਟ 'ਤੇ ਸ਼ੁਰੂ ਹੁੰਦਾ ਹੈ, ਜਿਸ 'ਚ ਪਾਰਸ ਤੇ ਸ਼ਹਿਨਾਜ਼ ਦੋਵੇਂ ਵਿਆਹ ਕਰਨ ਲਈ ਕਬੂਲ ਕਰਦੇ ਹਨ ਪਰ ਇਕ-ਦੂਜੇ ਨਾਲ ਨਹੀਂ। 'ਬਿੱਗ ਬੌਸ 13' ਦੇ ਫਾਈਨਲ ਤੋਂ ਬਾਅਦ ਪਾਰਸ ਤੇ ਸ਼ਹਿਨਾਜ਼ ਦੇ ਸਵੰਬਰ ਦਾ ਇਹ ਸ਼ੋਅ 'ਬੀਬੀ 13' ਦੇ ਟਾਈਮ ਸਲਾਟ 'ਤੇ ਨਜ਼ਰ ਆਵੇਗਾ।


Tags: Bigg Boss 13Bigg Boss 13 FinaleSalman KhanShehnaaz Kaur GillParas ChhabraSidharth ShuklaAarti SinghAsim RiazRashami Desai

About The Author

sunita

sunita is content editor at Punjab Kesari