FacebookTwitterg+Mail

ਖੁਦ ਦੀ ਕੈਪਟੈਂਸੀ ਤੋਂ ਪ੍ਰੇਸ਼ਾਨ ਹੋਈ ਸ਼ਹਿਨਾਜ਼, ਘਰਵਾਲਿਆਂ ਨੇ ਬਦਲੇ ਤੇਵਰ (ਵੀਡੀਓ)

shehnaz faces trouble in her captaincy housemates denies thier duties
28 December, 2019 12:37:18 PM

ਜਲੰਧਰ (ਬਿਊਰੋ) : ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਅੱਜਕਲ੍ਹ ਇਕ ਵੱਖਰਾ ਹੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਇਸ ਹਫਤੇ ਟਾਸਕ ਜਿੱਤ ਕੇ ਸ਼ਹਿਨਾਜ਼ ਗਿੱਲ ਨੇ ਕੈਪਟੈਂਸੀ ਹਾਸਲ ਕਰ ਲਈ ਹੈ। ਸ਼ਹਿਨਾਜ਼ ਦੀ ਕੈਪਟੈਂਸੀ ਉਨ੍ਹਾਂ ਨੂੰ ਭਾਰੀ ਪੈ ਰਹੀ ਹੈ ਕਿਉਂਕਿ ਸਾਰੇ ਘਰਵਾਲਿਆਂ ਨੇ ਆਪਣੀ ਡਿਊਟੀ ਕਰਨ ਤੋਂ ਇਨਕਾਰ ਕਰ ਦਿੱਤਾ। ਬੀਤੇ ਦਿਨੀਂ 'ਬਿੱਗ ਬੌਸ 13' 'ਚ ਦਿਖਾਇਆ ਗਿਆ ਕਿ ਸ਼ਹਿਨਾਜ਼ ਦੇ ਕੈਪਟਨ ਬਣਨ ਤੋਂ ਬਾਅਦ ਸਾਰੇ ਘਰਵਾਲਿਆਂ ਨੇ ਪਹਿਲਾਂ ਤਾਂ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਪਰ ਬਾਅਦ 'ਚ ਸਾਰੇ ਕੰਮਚੋਰ ਹੁੰਦੇ ਨਜ਼ਰ ਆਏ। ਸ਼ਹਿਨਾਜ਼ ਨੇ ਸਭ ਤੋਂ ਪਹਿਲਾਂ ਸਾਰੇ ਘਰਵਾਲਿਆਂ ਨੂੰ ਹਾਊਸ ਡਿਊਟੀ ਦਿੱਤੀ ਪਰ ਸਾਰੇ ਘਰਵਾਲਿਆਂ ਨੇ ਮੰਨਮਾਨੀ ਕਰਦੇ ਹੋਏ ਆਪਣੇ ਮਨ ਮੁਤਾਬਕ ਕੰਮ ਲੈ ਲਏ। ਕੰਮ ਵੰਡਣ ਦੌਰਾਨ ਸਿਧਾਰਥ ਸ਼ੁਕਲਾ ਤੇ ਆਸਿਮ ਰਿਆਜ਼ ਵਿਚਕਾਰ ਵੀ ਕਾਫੀ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਸ਼ਹਿਨਾਜ਼ ਖੁਦ ਹੀ ਸਵੇਰ ਦੇ ਬਰਤਣ ਸਾਫ ਕਰ ਲੈਂਦੀ ਹੈ। ਸ਼ੇਫਾਲੀ ਬੱਗਾ ਨੇ ਉਨ੍ਹਾਂ ਕਿਹਾ ਕਿ ਤੁਸੀਂ ਦੂਜਿਆਂ ਤੋਂ ਕੰਮ ਕਰਵਾਉਣਾ ਹੈ ਪਰ ਸ਼ਹਿਨਾਜ਼ ਦਾ ਕਹਿਣਾ ਸੀ ਕਿ ਕਿਸੇ ਦੇ ਹੱਥ 'ਚ ਸੱਟ ਲੱਗੀ ਹਾਂ ਤਾ ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਮੈਂ ਹਰੇਕ ਨੂੰ ਵਾਰ-ਵਾਰ ਨਹੀਂ ਕਹਿ ਸਕਦੀ।

 

ਇਸ ਤੋਂ ਬਾਅਦ ਅਰਹਾਨ ਖਾਨ ਤੇ ਰਸ਼ਮੀ ਦੇਸਾਈ ਦੀ ਟਾਇਲਟ ਸਾਫ ਕਰਨ ਦੀ ਡਿਊਟੀ ਵੀ ਸ਼ਹਿਨਾਜ਼ ਗਿੱਲ ਖੁਦ ਕਰਦੀ ਹੈ। ਉਸ ਨੂੰ ਲਗਾਤਾਰ ਕੰਮ ਕਰਦੀ ਦੇਖ ਸ਼ੇਫਾਲੀ ਬੱਗਾ ਤੇ ਸਿਧਾਰਥ ਸ਼ੁਕਲਾ ਨੇ ਉਸ ਨੂੰ ਖੂਬ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਘਰ 'ਚ ਮੁੜ ਰਾਸ਼ਨ ਦੀ ਘਾਟ ਦੇਖਣ ਨੂੰ ਮਿਲੀ। ਵਿਸ਼ਾਲ ਆਦਿਤਿਆ ਨੇ ਸ਼ਹਿਨਾਜ਼ ਗਿੱਲ ਦੀ ਕੈਪਟੈਂਸੀ 'ਚ ਜ਼ਿਆਦਾ ਰੋਟੀਆਂ ਖਾਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਸਹਿਨਾਜ਼ ਦੇ ਲੱਖ ਸਮਝਾਉਣ 'ਤੇ ਵੀ ਵਿਸ਼ਾਲ ਆਪਣੀ ਜ਼ਿੱਦ 'ਤੇ ਅੜੇ ਰਹੇ। ਪਾਰਸ ਛਾਬੜਾ ਵੀ ਵਿਸ਼ਾਲ ਦਾ ਇਹ ਰਵੱਈਆ ਦੇਖ ਕੇ ਕਾਫੀ ਗੁੱਸੇ ਹੋ ਜਾਂਦਾ ਹੈ। ਸਿਧਾਰਥ ਸ਼ੁਕਲਾ ਸ਼ਹਿਨਾਜ਼ ਗਿੱਲ ਨੂੰ ਸਮਝਾਉਂਦਾ ਹੈ ਕਿ ਰਾਸ਼ਨ ਦੀ ਡਿਊਟੀ ਠੀਕ ਤਰ੍ਹਾਂ ਨਹੀਂ ਕੀਤੀ ਜਾ ਰਹੀ ਹੈ। ਅੱਗੇ ਪਾਰਸ ਸ਼ੇਫਾਲੀ ਬੱਗਾ ਨੂੰ ਕਹਿੰਦਾ ਹੈ ਕਿ ਰਾਸ਼ਨ ਦੀ ਘਾਟ ਨਹੀਂ ਹੈ, ਤੁਹਾਨੂੰ ਸਾਰਿਆਂ ਨੂੰ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਭ ਤੋਂ ਇਲਾਵਾ ਮਧੁਰਿਮਾ ਤੁਲੀ ਨੇ ਵੀ ਸੋ ਕੇ ਸ਼ਹਿਨਾਜ਼ ਗਿੱਲ ਨੂੰ ਕਾਫੀ ਪ੍ਰੇਸ਼ਾਨ ਕੀਤਾ।


Tags: Bigg Boss 13Shehnaz Kaur GillMadhuirma TuliRashami DesaiDutiesAsim RiazShefali JariwalaWashing BathroomShefali BaggaVishal Aditya Singh

About The Author

sunita

sunita is content editor at Punjab Kesari