FacebookTwitterg+Mail

'ਬਿੱਗ ਬੌਸ' ਦੇ ਘਰ ਸ਼ਹਿਨਾਜ਼ ਨੇ ਮਾਹਿਰਾ ਨਾਲ ਮਿਲਕੇ ਲਾਈਆਂ ਰੌਣਕਾਂ, ਪਾਏ ਭੰਗੜੇ (ਵੀਡੀਓ)

shehnaz gill doing dance on tabu  s super hit song ruk ruk ruk
07 December, 2019 09:55:04 AM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ, ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜੀ ਹਾਂ ਇਸ ਵੀਡੀਓ 'ਚ ਸ਼ਹਿਨਾਜ਼ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤੱਬੂ ਦੇ ਬਲਾਕਬਸਟਰ ਸੌਂਗ 'ਰੁਕ-ਰੁਕ-ਰੁਕ' 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਟੀ. ਵੀ. ਅਦਾਕਾਰਾ ਆਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਆਰਤੀ ਸਿੰਘ, ਸ਼ਹਿਨਾਜ਼ ਗਿੱਲ ਤੇ ਪਾਰਸ ਛਾਬੜਾ ਇਕੱਠੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।


ਦੱਸ ਦਈਏ ਸ਼ਹਿਨਾਜ਼ ਗਿੱਲ ਪੰਜਾਬੀ ਅਦਾਕਾਰਾ ਹੋਣ ਦੇ ਨਾਲ ਪੰਜਾਬੀ ਗਾਇਕਾ ਵੀ ਹੈ। ਹਾਲ ਹੀ 'ਚ ਉਹ ਉਨ੍ਹਾਂ ਦਾ ਡਿਊਟ ਸੌਂਗ 'ਮਾਇੰਡ ਨਾ ਕਰੀ' ਰਿਲੀਜ਼ ਹੋਇਆ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਗੀਤਾਂ ਤੇ ਪੰਜਾਬੀ ਫਿਲਮਾਂ 'ਚ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' 'ਚ ਵੀ ਅਦਾਕਾਰੀ ਕਰ ਚੁੱਕੇ ਹਨ। ਇੰਨ੍ਹੀਂ ਦਿਨੀਂ ਉਹ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ।

 
 
 
 
 
 
 
 
 
 
 
 
 
 

check my new song with @Robbeysingh ❤️❤️ share and support ✌️😍

A post shared by Shehnaaz Shine (@shehnaazgill) on Nov 30, 2019 at 4:18am PST


Tags: Shehnaz Kaur GillDanceTabuSuper Hit SongRuk Ruk RukArti SinghPollywood Celebrity

About The Author

sunita

sunita is content editor at Punjab Kesari