FacebookTwitterg+Mail

ਸਿਧਾਰਥ ਨੂੰ ਲੈ ਕੇ ਮੁੜ ਬਦਲੇ ਸ਼ਹਿਨਾਜ਼ ਦੇ ਤੇਵਰ, ਦੇਖ ਕੇ ਘਰ ਵਾਲਿਆਂ ਨੂੰ ਵੀ ਲੱਗਾ ਝਟਕਾ

shehnaz gill tells sidharth shukla deserves her enmity and not her friendship
11 November, 2019 10:59:40 AM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਐਂਟਰਟੇਨਮੈਂਟ ਤੇ ਡਰਾਮੇ ਦਾ ਧਮਾਕੇਦਾਰ ਡੋਜ਼ ਦੇਖਣ ਨੂੰ ਮਿਲ ਰਿਹਾ ਹੈ। ਵਾਈਲਡ ਕਾਰਡ ਮੁਕਾਬਲੇਬਾਜ਼ਾਂ ਦੀ ਐਂਟਰੀ ਤੋਂ ਬਾਅਦ ਘਰ 'ਚ ਮੁਕਾਬਲੇਬਾਜ਼ਾਂ ਦੇ ਰਿਸ਼ਤੇ 'ਚ ਹਰ ਦਿਨ ਸਾਥ ਬਦਲ ਰਿਹਾ ਹੈ। ਐਤਵਾਰ ਨੂੰ ਵੀਕੈਂਡ ਦੇ ਵਾਰ ਐਪੀਸੋਡ 'ਚ ਬਾਲੀਵੁੱਡ ਐਕਟਰ ਰਿਤੇਸ਼ ਦੇਸ਼ਮੁਖ ਤੇ ਸਿਧਾਰਥ ਮਲਹੋਤਰਾ ਨੇ ਘਰ 'ਚ ਐਂਟਰੀ ਕਰਕੇ ਮੁਕਾਬਲੇਬਾਜ਼ਾਂ ਨਾਲ ਇਕ ਮਜ਼ੇਦਾਰ ਟਾਸਕ ਕੀਤਾ, ਜਿਸ 'ਚ ਸਾਰੇ ਘਰਵਾਲਿਆਂ ਨੇ ਇਕ-ਦੂਜੇ 'ਤੇ ਆਪਣੀ ਭੜਾਸ ਕੱਢੀ।

ਘਰਵਾਲਿਆਂ ਨੇ ਕਿਸ-ਕਿਸ 'ਤੇ ਕੱਢੀ ਭੜਾਸ?
ਘਰ 'ਚ ਆਉਣ ਤੋਂ ਬਾਅਦ ਰਿਤੇਸ਼ ਮੁਕਾਬਲੇਬਾਜ਼ਾਂ ਨੂੰ ਆਖਦੇ ਹਨ ਕਿ ਅਸੀਂ ਇਕ ਟਾਸਕ ਲੈ ਕੇ ਆਏ ਹਾਂ ਤੁਹਾਡੇ ਲਈ। ਦੱਸ ਦਈਏ ਕਿ ਟਾਸਕ 'ਚ ਸਾਰੇ ਮੁਕਾਬਲੇਬਾਜ਼ ਨੂੰ ਦੂਜੇ ਮੁਕਾਬਲੇਬਾਜ਼ਾਂ 'ਤੇ ਆਪਣੀ ਭੜਾਸ ਕੱਢਣੀ ਸੀ। ਇਸ ਟਾਸਕ ਦੀ ਸ਼ੁਰੂਆਤ ਦੇਵੋਲੀਨਾ ਤੋਂ ਹੁੰਦੀ ਹੈ। ਦੇਵੋਲੀਨਾ ਸ਼ੇਫਾਲੀ ਜਰੀਵਾਲਾ 'ਤੇ ਆਪਣੀ ਭੜਾਸ ਕੱਢਦੀ ਹੋਈ ਕਹਿੰਦੀ ਹੈ ਕਿ ਤੁਸੀਂ ਆਪਣੇ ਦੋਸਤਾਂ ਦੀ ਬਜਾਏ ਪੂਰੇ ਘਰ ਦੀ ਕਪਤਾਨ ਬਣਦੀ ਤਾਂ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ। ਇਸ ਤੋਂ ਬਾਅਦ ਪਾਰਸ ਸਿਧਾਰਥ ਸ਼ੁਕਲਾ 'ਤੇ ਆਪਣੀ ਭੜਾਸ ਕੱਢਦਾ ਹੈ ਤੇ ਉਸ ਨੂੰ ਬਿਨਾ ਕਿਸੇ ਅਗ੍ਰੇਸ਼ਨ ਦੇ ਟਾਸਕ ਕਰਨ ਨੂੰ ਕਹਿੰਦਾ ਹੈ। ਪਾਰਸ ਸਿਧਾਰਥ ਨੂੰ ਇਹ ਵੀ ਕਹਿੰਦਾ ਹੈ ਕਿ ਉਹ ਉਸ ਦੇ ਪਿਤਾ ਬਾਰੇ ਗੱਲ ਨਾ ਕਰੇ। ਰਸ਼ਮੀ ਵੀ ਸਿਧਾਰਥ ਸ਼ੁਕਲਾ 'ਤੇ ਆਪਣੀ ਭੜਾਸ ਕੱਢਦੀ ਹੈ।

 

ਸ਼ਹਿਨਾਜ਼ ਨੇ ਸਿਧਾਰਥ ਨੂੰ ਕੀ ਕਿਹਾ?
ਸਭ ਤੋਂ ਜ਼ਿਆਦਾ ਹੈਰਾਨੀ ਦਰਸ਼ਕਾਂ ਨੂੰ ਉਦੋ ਹੋਈ ਜਦੋਂ ਸ਼ਹਿਨਾਜ਼ ਕੌਰ ਗਿੱਲ ਨੇ ਆਪਣੀ ਭੜਾਸ ਸਿਧਾਰਥ ਸ਼ੁਕਲਾ 'ਤੇ ਕੱਢੀ ਕਿਉਂਕਿ ਇਕ ਦਿਨ ਪਹਿਲਾ ਸ਼ਨੀਵਾਰ ਦੇ ਐਪੀਸੋਡ 'ਚ ਸ਼ਹਿਨਾਜ਼ ਨੇ ਸਲਮਾਨ ਖਾਨ ਸਾਹਮਣੇ ਸਿਧਾਰਥ ਨਾਲ ਪੈਚਅਪ ਕਰਨ ਦੀ ਗੱਲ ਆਖੀ ਸੀ ਪਰ ਅਗਲੇ ਹੀ ਦਿਨ ਐਤਵਾਰ ਦੇ ਐਪੀਸੋਡ 'ਚ ਟਾਸਕ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਨੂੰ ਕਿਹਾ, ''ਤੁਸੀਂ ਮੇਰੀ ਦੋਸਤੀ ਨਹੀਂ ਦੁਸ਼ਮਣੀ ਦੇ ਲਾਈਕ ਹੋ। ਤਾਂ ਆਓ ਖੇਡਦੇ ਹਾਂ ਬਿੱਗ ਬੌਸ।
ਦੱਸ ਦਈਏ ਕਿ ਇਕ ਹੀ ਦਿਨ 'ਚ ਸ਼ਹਿਨਾਜ਼ ਕੌਰ ਦੇ ਬਦਲੇ ਤੇਵਰ ਦੇਖ ਕੇ ਸਾਰੇ ਹੈਰਾਨ ਹਨ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਸਿਧਾਰਥ ਨਾਲ ਸ਼ਹਿਨਾਜ਼ ਦੇ ਰਿਸ਼ਤੇ ਸੁਧਰਦੇ ਹਨ ਜਾਂ ਫਿਰ ਹੋਰ ਵੀ ਵਿਗੜਦੇ ਹਨ।
 


Tags: Bigg Boss 13 Shehnaz Kaur GillSidharth ShuklaEnmityFriendshipWeekend Ka VaarRiteish DeshmukhSiddharth Malhotra

Edited By

Sunita

Sunita is News Editor at Jagbani.