FacebookTwitterg+Mail

ਭੂਤ ਬਣ ਕੇ ਇਸ ਸ਼ਖਸ ਨੇ ਉਡਾਏ ਸ਼ਹਿਨਾਜ਼ ਦੇ ਹੋਸ਼, ਦੇਖ ਘਰਵਾਲਿਆਂ ਦੇ ਛੁੱਟੇ ਪਸੀਨੇ (ਵੀਡੀਓ)

shehnaz kaur gill and arti singh
05 February, 2020 04:29:53 PM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਇਨ੍ਹੀਂ ਦਿਨੀਂ ਹਰ ਪਾਸੇ ਚਰਚਾ 'ਚ ਬਣਿਆ ਹੋਇਆ ਹੈ। 'ਬਿੱਗ ਬੌਸ 13' ਦਾ ਫਿਨਾਲੇ ਵੀ ਨੇੜੇ ਆ ਰਿਹਾ ਹੈ। ਜਿਵੇਂ-ਜਿਵੇਂ ਸ਼ੋਅ ਦਾ ਫਿਨਾਲੇ ਨਜ਼ਦੀਕ ਪਹੁੰਚ ਰਿਹਾ ਹੈ, ਉਵੇਂ-ਉਵੇਂ ਹੀ ਘਰਵਾਲੇ ਵੀ ਆਪਣੇ ਆਖਰੀ ਦਿਨਾਂ 'ਚ ਖੂਬ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਘਰ 'ਚ ਭੂਤ ਦੀ ਚਰਚਾ ਮਧੁਰਿਮਾ ਤੁਲੀ ਤੇ ਵਿਸ਼ਾਲ ਆਦਿਤਿਆ ਸਿੰਘ ਨੇ ਕੀਤੀ ਸੀ। ਘਰ 'ਚ ਭੂਤ ਦੀ ਚਰਚਾ ਹੋਈ ਤਾਂ ਘਰ ਦੇ ਕੁਝ ਲੋਕਾਂ ਨੇ ਇਸ ਨੂੰ ਆਮ ਗੱਲ ਹੀ ਸਮਝਿਆ (ਹਲਕੇ 'ਚ ਲਿਆ) ਅਤੇ ਕੁਝ ਲੋਕਾਂ ਨੇ ਇਸ ਨੂੰ ਮਜ਼ਾਕ ਸਮਝਿਆ। ਸ਼ਹਿਨਾਜ਼ ਕੌਰ ਗਿੱਲ ਨੇ ਘਰ 'ਚ ਕਿਸੇ ਭੂਤ ਦੇ ਨਾ ਹੋਣ ਦੀ ਗੱਲ ਆਖੀ ਸੀ ਪਰ ਇਸ ਵਾਰ ਆਪਣੀਆਂ ਅੱਖਾਂ ਸਾਹਮਣੇ ਭੂਤ ਦੇਖ ਕੇ ਸ਼ਹਿਨਾਜ਼ ਦਾ ਰੂਹ ਕੰਬ ਗਈ।

'ਬਿੱਗ ਬੌਸ 13' ਦਾ ਇਕ ਪ੍ਰੀਕੈਪ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਆਰਤੀ ਸਿੰਘ ਭੂਤ ਬਣਕੇ ਘਰਵਾਲਿਆਂ ਨੂੰ ਡਰਾਉਂਦੀ ਨਜ਼ਰ ਆ ਰਹੀ ਹੈ। ਆਰਤੀ ਨੂੰ ਅਜਿਹੇ ਡਰਾਉਣੇ ਲੁੱਕ 'ਚ ਦੇਖ ਕੇ ਜਿਥੇ ਬਾਕੀ ਘਰਵਾਲੇ ਇਸ ਨੂੰ ਮਸਤੀ ਸਮਝ ਕੇ ਖੂਬ ਇੰਜੁਆਏ ਕਰਦੇ ਹਨ, ਉਥੇ ਹੀ ਸ਼ਹਿਨਾਜ਼ ਨੂੰ ਡਰਾਉਣ 'ਚ ਆਰਤੀ ਸਫਲ ਰਹਿੰਦੀ ਹੈ। ਦਰਅਸਲ, ਪਾਰਸ-ਮਾਹਿਰਾ ਤੇ ਸਿਧਾਰਥ-ਆਰਤੀ ਨੇ ਮਿਲ ਕੇ ਬਾਕੀ ਘਰਵਾਲਿਆਂ ਨੂੰ ਡਰਾਉਣ ਦੀ ਪਲਾਨਇੰਗ ਕਰਦੇ ਹਨ। ਇਸ ਤੋਂ ਬਾਅਦ ਆਰਤੀ ਹਾਰਰ ਮੇਕਅਪ ਕਰਦੀ ਹੈ, ਫਿਰ ਉਹ ਸਿੱਧੇ ਕਪਤਾਨ ਰੂਪ 'ਚ ਪਹੁੰਚ ਜਾਂਦੀ ਹੈ, ਜਿਥੇ ਸ਼ਹਿਨਾਜ਼ ਸੋ ਰਹੀ ਹੁੰਦੀ ਹੈ। ਯੋਜਨਾ ਮੁਤਾਬਕ, ਸਿਧਾਰਥ ਸ਼ੁਕਲਾ ਸ਼ਹਿਨਾਜ਼ ਕੋਲ ਜਾ ਕੇ ਸੋ ਜਾਂਦਾ ਹੈ, ਉਦੋ ਆਰਤੀ ਆਪਣਾ ਡਰਾਉਣਾ ਮੂੰਹ ਲੈ ਕੇ ਸ਼ਹਿਨਾਜ਼ ਦਾ ਕੰਬਲ ਚੁੱਕ ਦਿੰਦੀ ਹੈ। ਡਰਾਉਣਾ ਮੂੰਹ ਦੇਖ ਕੇ ਸ਼ਹਿਨਾਜ਼ ਬੁਰੀ ਤਰ੍ਹਾਂ ਡਰ ਜਾਂਦੀ ਹੈ। ਉਹ ਸਿਧਾਰਥ ਸ਼ੁਕਲਾ ਵੱਲ ਹੋ ਕੇ ਚੀਕਾਂ ਮਾਰਨ ਲੱਗਦੀ ਹੈ। ਸ਼ਹਿਨਾਜ਼ ਨੂੰ ਚੀਕਾਂ ਮਾਰਦੇ ਦੇਖ ਰਸ਼ਮੀ, ਆਸਿਮ ਤੇ ਬਾਕੀ ਘਰਵਾਲੇ ਵੀ ਉੱਠ ਜਾਂਦੇ ਹਨ। ਸ਼ਹਿਨਾਜ਼ ਨੂੰ ਡਰਾਉਣ ਤੋਂ ਬਾਅਦ ਆਰਤੀ ਰਸ਼ਮੀ ਨੂੰ ਤੇ ਫਿਰ ਆਸਿਮ ਨੂੰ ਡਰਾਉਣ ਦੀ ਕੋਸ਼ਿਸ਼ ਕਰਦੀ ਹੈ। ਸ਼ੋਅ ਦਾ ਪ੍ਰਸਾਰਣ ਅੱਜ ਕੀਤਾ ਜਾਵੇਗਾ।  


Tags: Salman KhanBigg Boss 13Shehnaz Kaur GillArti SinghParas ChhabraMahira SharmaRashami DesaiAsim Riaz

About The Author

sunita

sunita is content editor at Punjab Kesari