FacebookTwitterg+Mail

ਬਿੱਗ ਬੌਸ 13 : ਸਿਧਾਰਥ ਡੇ 'ਤੇ ਸ਼ਹਿਨਾਜ਼ ਦਾ ਦੋਸ਼, ਦੇਰ ਰਾਤ ਛੇੜਦਾ ਤੇ...

shehnaz kaur gill and siddharth dey
07 October, 2019 10:36:59 AM

ਮੁੰਬਈ (ਬਿਊਰੋ) — ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਲੜਾਈ-ਝਗੜੇ ਜਾਰੀ ਹਨ। ਇਸੇ ਦੌਰਾਨ ਸ਼ੋਅ 'ਚ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨੇ ਸਿਧਾਰਥ ਡੇ ਬਾਰੇ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸ਼ਹਿਨਾਜ਼ ਨੇ ਮਜ਼ਾਕ-ਮਜ਼ਾਕ 'ਚ ਸਿਧਾਰਥ ਨਾਲ ਬੈੱਡ ਸ਼ੇਅਰਿੰਗ ਨੂੰ ਲੈ ਕੇ ਵੱਡੀ ਗੱਲ ਆਖੀ। ਸ਼ਹਿਨਾਜ਼ ਨੇ ਪਹਿਲਾਂ ਇਹ ਗੱਲ ਸਿਧਾਰਥ ਸ਼ੁੱਕਲਾ ਨੂੰ ਆਖੀ ਅਤੇ ਇਸ ਤੋਂ ਬਾਅਦ ਇਹ ਗੱਲ ਬਾਥਰੂਮ ਏਰੀਆ 'ਚ ਮੌਜੂਦ ਲੋਕਾਂ ਨੂੰ ਦੱਸਿਆ। ਇਹ ਗੱਲ ਇੰਨੀ ਵਧ ਗਈ ਕਿ ਆਰਤੀ ਸਿੰਘ ਨੇ ਕਿਹਾ ਕਿ ਸ਼ਹਿਨਾਜ਼ ਨੂੰ ਕਿਸੇ ਦੇ ਚਰਿੱਤਰ 'ਤੇ ਇਸ ਤਰ੍ਹਾਂ ਨਾਲ ਮਜ਼ਾਕ 'ਚ ਵੀ ਨਹੀਂ ਕਹਿਣਾ ਚਾਹੀਦਾ। ਸ਼ਹਿਨਾਜ਼ ਬਾਥਰੂਮ ਏਰੀਆ 'ਚ ਸਿਧਾਰਥ ਸ਼ੁਕਲਾ ਨੂੰ ਮਜ਼ਾਕ 'ਚ ਸਾਥ ਦੇਣ ਦੀ ਗੱਲ ਆਖਦੀ ਹੈ।

Shehnaz Kaur Gill

ਸਿਧਾਰਥ ਡੇ ਬਾਥਰੂਮ 'ਚ ਹੁੰਦਾ ਹੈ। ਉਸ ਦੇ ਬਾਹਰ ਖੜ੍ਹੀ ਹੋ ਕੇ ਸ਼ਹਿਨਾਜ਼ ਜ਼ੋਰ-ਜ਼ੋਰ ਨਾਲ ਸਿਧਾਰਥ ਨੂੰ ਆਖਦੀ ਹੈ 'ਇਹ ਰਾਤ ਨੂੰ ਚਿਪਕ ਜਾਂਦਾ ਹੈ ਮੇਰੇ ਕੋਲ। ਮੈਨੂੰ ਹੱਥ ਲਾਉਂਦਾ ਹੈ।' ਉਦੋ ਹੀ ਸਿਧਾਰਥ ਨੇ ਹੱਸਦੇ ਹੋਏ ਕਿਹਾ, 'ਇਹ ਤਾਂ ਗਲਤ ਗੱਲ ਹੈ।' ਇਸ ਤੋਂ ਬਾਅਦ ਸ਼ਹਿਨਾਜ਼ ਆਖਦੀ ਹੈ, 'ਮੈਂ ਇਸੇ ਵਜ੍ਹਾ ਕਰਕੇ 2-3 ਦਿਨ ਤੋਂ ਇਸ ਨਾਲ ਗੱਲ ਨਹੀਂ ਕਰ ਰਹੀ, ਇਸ ਨੂੰ ਇਗਨੋਰ ਕਰ ਰਹੀ ਹਾਂ ਪਰ ਉਹ ਇੰਨਾ ਪਿਆਰਾ ਹੈ ਕਿ ਮੈਂ ਫਿਰ ਵੀ ਉਸ ਨਾਲ ਬੈੱਡ ਸ਼ੇਅਰ ਕਰਾਂਗੀ।' ਸ਼ਹਿਨਾਜ਼ ਦੇ ਇਹ ਆਖਦੇ ਹੀ ਸਿਧਾਰਥ ਡੇ ਬਾਹਰ ਆ ਜਾਂਦਾ ਹੈ ਕਿ ਤੇ ਹੱਸਣ ਲੱਗਦਾ ਹੈ। ਜਿਸ ਸਮੇਂ ਸ਼ਹਿਨਾਜ਼ ਸਿਧਾਰਥ ਡੇ ਬਾਰੇ ਇਹ ਸਭ ਬੋਲ ਰਹੀ ਹੁੰਦੀ ਹੈ ਉਦੋ ਅਬੂ ਮਲਿਕ ਵੀ ਉਥੇ ਆ ਜਾਂਦੇ ਹਨ। ਅਬੂ ਮਲਿਕ ਸ਼ਹਿਨਾਜ਼ ਨੂੰ ਆਖਦੇ ਹਨ, 'ਅਜਿਹਾ ਨਾ ਬੋਲੋ ਕਿਸੇ ਲਈ। ਇਹ ਠੀਕ ਨਹੀਂ।'

Image result for Shehnaz kaur Gill,Siddharth Day

ਦੱਸਣਯੋਗ ਹੈ ਕਿ 'ਬਿੱਗ ਬੌਸ 13' ਨੂੰ ਲੈ ਕੇ 'ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ)' ਨੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਕਾਰਤ ਨੂੰ ਇਕ ਚਿੱਠੀ ਲਿਖੀ ਹੈ, ਜਿਸ 'ਚ ਉਨ੍ਹਾਂ ਨੇ ਸ਼ੋਅ 'ਤੇ ਫੌਰੀ ਤੌਰ 'ਤੇ ਪਾਬੰਦੀ ਲਾਏ ਜਾਣ ਦੀ ਮੰਗ ਕੀਤੀ ਹੈ। ਇਸ ਚਿੱਠੀ 'ਚ 'ਬਿੱਗ ਬੌਸ' ਦੇ ਸੀਜ਼ਨ 13 'ਤੇ ਕਈ ਗੰਭੀਰ ਦੋਸ਼ ਵੀ ਲਾਏ ਗਏ ਹਨ।


Tags: Shehnaz kaur GillSiddharth DayBigg Boss 13Salman KhanSiddharth Day

Edited By

Sunita

Sunita is News Editor at Jagbani.