ਮੁੰਬਈ(ਬਿਊਰੋ)— ਸ਼ੀਲਾ ਰੇ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ। ਉਹ ਇਹ ਮਾਡਲ, ਸਟ੍ਰਗਲਿੰਗ ਅਦਾਕਾਰਾ ਤੇ ਸੋਸ਼ਲਾਈਟ ਸੀ। ਉਹ 'ਸੱਤੇ ਪੇ ਸੱਤਾ' ਤੇ 'ਬਾਦਸ਼ਾਹ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਐਕਟਰ ਸੁਧੀਰ ਦੀ ਪਤਨੀ ਸੀ ਤੇ ਨਿਰਦੇਸ਼ਕ ਮਹੇਸ਼ ਭੱਟ ਨਾਲ ਉਨ੍ਹਾਂ ਦੇ ਰਿਲੇਸ਼ਨਸ਼ਿਪ ਦੀ ਚਰਚਾ ਰਹੀ ਸੀ। 1977 'ਚ ਸ਼ੀਲਾ ਨਾਲ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਸੀ। ਉਸ ਸਮੇਂ ਉਨ੍ਹਾਂ ਦੇ ਬੇਟੇ ਅਸ਼ੋਕ ਬੈਂਕਰ (53) ਸਿਰਫ 12 ਸਾਲ ਦੇ ਸਨ। ਇਕ ਸਵੇਰ ਜਦੋਂ ਅਸ਼ੋਕ ਨੇ ਦਰਵਾਜ਼ਾ ਖੋਲ੍ਹਿਆ ਤਾਂ ਬਾਹਰ ਆਪਣੀ ਮਾਂ ਨੂੰ ਇਤਰਾਜ਼ਯੋਗ ਹਾਲਤ 'ਚ ਦੇਖਿਆ।

ਜਾਣਕਾਰੀ ਮੁਤਾਬਕ ਸ਼ੀਲਾ ਨਾਲ ਚਾਰ ਲੋਕਾਂ ਨੇ ਪੂਰੀ ਰਾਤ ਗੈਂਗਰੇਪ ਕੀਤਾ ਸੀ ਤੇ ਸਵੇਰੇ ਬੇਹੋਸ਼ੀ ਦੀ ਹਾਲਤ 'ਚ ਉਨ੍ਹਾਂ ਨੂੰ ਘਰ ਦੇ ਬਾਹਰ ਸੁੱਟ ਕੇ ਭੱਜ ਗਏ ਸਨ। ਅਸ਼ੋਕ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ, ''ਮਾਂ ਬਿਲਡਿੰਗ ਦੇ ਬਾਹਰ ਬੇਹੋਸ਼ੀ ਦੀ ਹਾਲਤ 'ਚ ਮਿਲੀ ਸੀ। ਵਾਚਮੈਨ ਉਨ੍ਹਾਂ ਨੂੰ ਅੰਦਰ ਲੈ ਕੇ ਆਇਆ। ਜਦੋਂ ਮੈਂ ਉਨ੍ਹਾਂ ਦੀ ਅਜਿਹੀ ਹਾਲਤ ਦੇਖੀ ਤਾਂ ਦੌੜ ਕੇ ਉਨ੍ਹਾਂ ਕੋਲ੍ਹ ਗਿਆ ਤੇ ਰੋਣ ਲੱਗਾ।'' ਸ਼ੀਲਾ ਨੇ ਕਦੇ ਵੀ ਆਪਣੇ ਨਾਲ ਵਾਪਰੇ ਹਾਦਸੇ ਦੀ ਪੁਲਸ 'ਚ ਸ਼ਿਕਾਇਤ ਨਹੀਂ ਕੀਤੀ। 1990 'ਚ 44 ਸਾਲ ਦੀ ਉਮਰ 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਅਸ਼ੋਕ, ਸ਼ੀਲਾ ਤੇ ਉਨ੍ਹਾਂ ਦੇ ਪਤੀ ਸੁਧੀਰ ਦੇ ਇਕਲੌਤੇ ਬੇਟੇ ਹਨ। ਸੁਧੀਰ ਨੇ 'ਸੱਤੇ ਪੇ ਸੱਤਾ' (1982) 'ਚ ਅਮਿਤਾਭ ਬੱਚਨ ਦੇ ਭਰਾ 'ਸ਼ੋਮ' ਦਾ ਰੋਲ ਨਿਭਾਇਆ ਸੀ। ਦੱਸਣਯੋਗ ਹੈ ਕਿ ਅਸ਼ੋਕ ਨੇ ਇਕ ਇੰਟਰਵਿਊ ਦੌਰਾਨ ਸ਼ੀਲਾ ਨਾਲ ਵਾਪਰੇ ਹਾਦਸੇ ਨੂੰ ਵਿਸਥਾਰ ਨਾਲ ਦੱਸਿਆ ਸੀ। ਉਨ੍ਹਾਂ ਮੁਤਾਬਕ ਉਨ੍ਹਾਂ ਨੇ ਕਈ ਸਾਲ ਇਹ ਜਾਣਨ 'ਚ ਲਗਾ ਦਿੱਤੇ ਸਨ ਕਿ ਉਨ੍ਹਾਂ ਦੀ ਮਾਂ ਨਾਲ ਆਖਿਰ ਹੋਇਆ ਕੀ ਸੀ। ਉਨ੍ਹਾਂ ਨੇ ਕਿਹਾ ਸੀ, ''ਮਾਂ ਨਾਲ ਮੁੰਬਈ ਦੇ ਪਾਸ਼ ਇਲਾਕੇ 'ਚ ਸਥਿਤ ਬਿਲਡਿੰਗ ਉਸ਼ਾ ਕਿਰਣ 'ਚ ਗੈਂਗਰੇਪ ਕੀਤਾ ਗਿਆ ਸੀ।

ਇਸ ਬਿਲਡਿੰਗ 'ਚ ਕੁਝ ਬਾਲੀਵੁੱਡ ਸਟਾਰਸ ਤੇ ਬਿਜ਼ਨੈੱਸ ਟਾਇਕੂਨ ਸਮੇਤ ਕਈ ਮਸ਼ਹੂਰ ਤੇ ਰਈਸ ਲੋਕ ਰਹਿੰਦੇ ਸਨ।'' ਇਕ ਆਦਮੀ ਨੇ ਬਿਲਡਿੰਗ ਦੇ ਫਲੈਟ 'ਚ ਮਾਂ ਨੂੰ ਇਕ ਤੋਂ ਬਾਅਦ ਇਕ ਡਰੱਗ ਦੇ ਡੋਜ਼ ਦਿੱਤੇ। ਤਿੰਨ ਬਾਕੀ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ। ਇਨ੍ਹਾਂ 'ਚੋਂ ਇਕ ਫੋਟੋਗਰਾਫਰ ਸੀ, ਜਿਸ ਨੇ ਗੈਂਗਰੇਪ ਦੀਆਂ ਤਸਵੀਰਾਂ ਖਿੱਚੀਆਂ ਸਨ।''
-ll.jpg)
ਫੋਟੋਗਰਾਫਰ ਕਰਨ ਲੱਗਾ ਸੀ ਬਲੈਕਮੇਲ
ਅਸ਼ੋਕ ਮੁਤਾਬਕ ਇਸ ਘਟਨਾ ਤੋਂ ਬਾਅਦ ਲੋਕ ਉਨ੍ਹਾਂ ਦੀ ਮਾਂ ਨੂੰ ਲੋਕ ਗੱਲਾਂ ਸੁਣਾਉਣ ਲੱਗੇ ਸਨ। ਸਥਿਤੀ ਉਸ ਸਮੇਂ ਹੋਰ ਵੀ ਖਰਾਬ ਹੋ ਗਈ, ਜਦੋਂ ਫੋਟੋਗਰਾਫਰ ਨੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਹ ਧਮਕਾਉਂਦਾ ਸੀ ਕਿ ਜੇਕਰ ਉਸ ਨੂੰ ਪੈਸੇ ਨਹੀਂ ਦਿੱਤੇ ਗਏ ਤਾਂ ਉਹ ਤਸਵੀਰਾਂ ਲੀਕ ਕਰ ਦੇਵੇਗਾ।
