FacebookTwitterg+Mail

ਰਾਹੁਲ ਬੋਸ ਤੋਂ ਬਾਅਦ ਹੁਣ ਇਸ ਕਲਾਕਾਰ ਨੂੰ ਹੋਟਲ ’ਚ ਖਾਣਾ ਪਿਆ ਮਹਿੰਗਾ

shekhar ravjianii orders three egg whites  billed rs 1 672
15 November, 2019 12:44:13 PM

ਮੁੰਬਈ(ਬਿਊਰੋ)- ਵਿਸ਼ਾਲ-ਸ਼ੇਖਰ ਦੇ ਜੋੜੀਦਾਰ ਸ਼ੇਖਰ ਰਵਜਿਆਨੀ ਬਾਲੀਵੁੱਡ ਦੀਆਂ ਕਈ ਫਿਲਮਾਂ ਵਿਚ ਸੁਪਰਹਿੱਟ ਮਿਊਜ਼ਿਕ ਦੇ ਚੁੱਕੇ ਹਨ। ਉਹ ਅਕਸਰ ਕਿਸੇ ਨਹੀਂ ਕਿਸੇ ਰਿਐਲਟੀ ਸ਼ੋਅ ਵਿਚ ਜੱਜ ਦੀ ਭੂਮਿਕਾ ਵਿਚ ਨਜ਼ਰ ਆਉਂਦੇ ਹਨ। ਹਾਲ ਹੀ ਵਿਚ ਸ਼ੇਖਰ ਨੇ ਟਵਿਟਰ ’ਤੇ ਇਕ ਬਿੱਲ ਪੋਸਟ ਕੀਤਾ ਹੈ। ਇਸ ਬਿੱਲ ਵਿਚ ਤਿੰਨ ਅੰਡਿਆਂ ਦੀ ਕੀਮਤ ਲਿਖੀ ਹੈ। ਸਿਰਫ ਤਿੰਨ ਅੰਡਿਆਂ ਦੇ ਸਫੈਦ ਹਿੱਸੇ ਲਈ ਸ਼ੇਖਰ ਨੂੰ 1672  ਰੁਪਏ ਚੁਕਾਉਣੇ ਪਏ।


ਸ਼ੇਖਰ ਦਾ ਇਹ ਬਿੱਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਹ ਬਿੱਲ ਅਹਿਮਦਾਬਾਦ ਦੇ ਹਯਾਤ ਰੀਜੈਂਸੀ ਹੋਟਲ ਦਾ ਹੈ। ਇਸ ਬਿੱਲ ਦੀ ਕਾਪੀ ਸ਼ੇਅਰ ਕਰਦੇ ਹੋਏ ਸ਼ੇਖਰ ਨੇ ਲਿਖਿਆ,‘‘3 ਅੰਡਿਆਂ ਦੀ ਸਫੈਦੀ ਲਈ 1672 ਰੁਪਏ ? ਇਹ ਜ਼ਰੂਰਤ ਤੋਂ ਜ਼ਿਆਦਾ ਮਹਿੰਗਾ ਖਾਣਾ ਸੀ।’’
Punjabi Bollywood Tadka
ਇਸ ਤੋਂ ਪਹਿਲਾਂ ਐਕਟਰ ਰਾਹੁਲ ਬੋਸ ਨੂੰ ਫਾਈਫ ਸਟਾਰ ਹੋਟਲ ’ਚ 2 ਕੇਲਿਆਂ ਲਈ 442 ਰੁਪਏ ਦਾ ਬਿੱਲ ਦੇਣਾ ਪਿਆ ਸੀ। ਇਸ ਦੇ ਨਾਲ ਹੀ ਬੀਤੇ ਕੁਝ ਦਿਨ ਪਹਿਲਾਂ ਪ੍ਰਿਅੰਕਾ ਚੋਪੜਾ ਦੀ ਭੈਣ ਮੀਰਾ ਚੋਪੜਾ ਇਕ ਫਾਈਫ ਸਟਾਰ ਹੋਟਲ ਵਿਚ ਖਾਣਾ ਖਾਣ ਪਹੁੰਚੀ ਸੀ, ਜਿੱਥੇ ਉਨ੍ਹਾਂ ਦੇ ਖਾਣੇ ਵਿਚ ਕੀੜੇ ਨਿਕਲੇ ਸਨ।
Punjabi Bollywood Tadka
ਮੀਰਾ ਨੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਸੀ। ਮੀਰਾ ਚੋਪੜਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,‘‘ ਅਹਿਮਦਾਬਾਦ ਦੇ ਇਕ ਹੋਟਲ ਵਿਚ ਰੁਕੀ ਅਤੇ ਮੇਰੇ ਖਾਣੇ ’ਚੋਂ ਕੀੜੇ ਨਿਕਲੇ। ਇਹ ਹੋਟਲ ਵਾਲੇ ਇਨ੍ਹੇ ਪੈਸੇ ਲੈਂਦੇ ਹਨ ਅਤੇ ਬਦਲੇ ਵਿਚ ਤੁਹਾਨੂੰ ਕੀੜੇ ਖਿਲਾਉਂਦੇ ਹਨ।’’
Punjabi Bollywood Tadka


Tags: Shekhar RavjianiiOrders Three Egg WhitesTwitter

About The Author

manju bala

manju bala is content editor at Punjab Kesari