ਮੁੰਬਈ— ਸ਼ਾਹਿਦ ਕਪੂਰ ਨਾਲ ਫਿਲਮ 'ਇਸ਼ਕ ਵਿਸ਼ਕ' 'ਚ ਨਜ਼ਰ ਆਈ ਅਭਿਨੇਤਰੀ ਸ਼ਹਿਨਾਜ਼ ਟ੍ਰੇਜਰੀਵਾਲਾ ਮੈਕਸੀਕੋ 'ਚ ਹਾਲੀਡੇ ਇੰਜੁਆਏ ਕਰ ਰਹੀ ਹੈ। ਕੁਝ ਇਕ ਫਿਲਮਾਂ ਤੋਂ ਬਾਅਦ ਉਸ ਨੇ ਬਾਲੀਵੁੱਡ ਤੋਂ ਕਿਨਾਰਾ ਕਰ ਲਿਆ ਸੀ ਤੇ ਹੁਣ ਉਹ ਟਰੈਵਲ ਵਲੋਗਰ ਬਣ ਗਈ ਹੈ। ਸ਼ਹਿਨਾਜ਼ ਦੇ ਇੰਸਟਾਗ੍ਰਾਮ 'ਤੇ ਨਜ਼ਰ ਮਾਰੀਏ ਤਾਂ ਕਈ ਮਹੀਨਿਆਂ ਤੋਂ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਘੁੰਮਦੀ ਰਹੀ ਹੈ।
ਇਨ੍ਹੀਂ ਦਿਨੀਂ ਮੈਕਸੀਕੋ 'ਚ ਛੁੱਟੀਆਂ ਮਨਾ ਰਹੀ ਸ਼ਹਿਨਾਜ਼ ਨੇ ਬੀਚ ਕੰਢੇ ਬ੍ਰੇਕਫਾਸਟ ਕਰਦਿਆਂ ਇਕ ਤਸਵੀਰ ਸਾਂਝੀ ਕੀਤੀ ਹੈ। ਬਿਕਨੀ ਲੁੱਕ 'ਚ ਦਿਖ ਰਹੀ ਸ਼ਹਿਨਾਜ਼ ਇਸ ਤਸਵੀਰ 'ਚ ਵੱਖ-ਵੱਖ ਮੈਕਸੀਕਨ ਪਕਵਾਨਾਂ ਦਾ ਆਨੰਦ ਮਾਣ ਰਹੀ ਹੈ। ਕੈਪਸ਼ਨ 'ਚ ਲਿਖਿਆ ਹੈ, 'Breakfast on the beach in Mexico. Tulum today!'
ਦੱਸਣਯੋਗ ਹੈ ਕਿ 2003 'ਚ ਆਈ ਫਿਲਮ 'ਇਸ਼ਕ ਵਿਸ਼ਕ' ਰਾਹੀਂ ਸ਼ਹਿਨਾਜ਼ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਹ ਸ਼ਾਹਿਦ ਕਪੂਰ ਦੀ ਗਰਲਫਰੈਂਡ ਦੇ ਰੋਲ 'ਚ ਦਿਖੀ ਸੀ। ਉਸ ਨੇ 'ਲਵ ਕਾ ਦਿ ਐਂਡ', 'ਡੇਲੀ-ਬੇਲੀ', 'ਮੈਂ ਔਰ ਮਿਸਟਰ ਰਾਈਟ', 'ਹਮ-ਤੁਮ', 'ਉਮਰ', 'ਆਗੇ ਸੇ ਰਾਈਟ', 'ਰੇਡੀਓ', 'ਵਨ ਲਾਈਫ ਟੂ ਲਿਵ' ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ।