FacebookTwitterg+Mail

ਭੀੜ 'ਚ ਫਸੇ ਮਾਈਕ ਟਾਈਸਨ ਨੂੰ ਸਲਮਾਨ ਦੇ ਬਾਡੀਗਾਰਡ ਸ਼ੇਰਾ ਨੇ ਇੰਝ ਪਹੁੰਚਾਇਆ ਗੱਡੀ ਤੱਕ

shera and mike tyson
29 September, 2018 05:31:57 PM

ਮੁੰਬਈ(ਬਿਊਰੋ)— ਦੁਨੀਆ ਦੇ ਮਹਾਨ ਮੁੱਕੇਬਾਜ਼ ਮਾਈਕ ਟਾਈਸਨ ਪਹਿਲੀ ਵਾਰ ਭਾਰਤੀ ਦੌਰੇ 'ਤੇ ਪਹੁੰਚੇ। ਜਿਵੇਂ ਹੀ ਮਾਈਕ ਟਾਈਸਨ ਮੁੰਬਈ ਦੇ ਪਹੁੰਚੇ, ਜਿੱਥੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਏਅਰਪੋਰਟ 'ਤੇ ਪ੍ਰਸ਼ੰਸਕਾਂ ਦੀ ਭੀੜ ਲੱਗ ਗਈ।

mike tyson3

ਸਭ ਤੋਂ ਖਾਸ ਗੱਲ ਇਹ ਹੈ ਕਿ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਵੀ ਉਥੇ ਮੌਜੂਦ ਸੀ। ਸ਼ੇਰਾ ਨੇ ਮਾਈਕ ਟਾਈਸਨ ਨੂੰ ਭੀੜ ਦੇ ਝੁੰਗਲ 'ਚੋਂ ਕੱਢ ਸੁਰੱਖਿਅਤ ਕਾਰ ਤੱਕ ਪਹੁੰਚਿਆ।

nike tyson 2

ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਜਿਵੇਂ ਹੀ ਹਵਾਈ ਅੱਡੇ 'ਤੇ ਪਹੁੰਚੇ ਤਾਂ ਭਾਰੀ ਭੀੜ ਨੇ ਉਨ੍ਹਾਂ ਨੂੰ ਚਾਰੋ ਪਾਸਿਓ ਘੇਰਾ ਪਾ ਲਿਆ, ਜਦੋਂਕਿ ਸ਼ੇਰਾ ਨੇ ਉਨ੍ਹਾਂ ਨੂੰ ਭੀੜ 'ਚੋਂ ਬਾਹਰ ਕੱਢਿਆ।

Punjabi Bollywood Tadka
ਦੱਸ ਦੇਈਏ ਕਿ ਅਮਰੀਕਨ ਮੁੱਕੇਬਾਜ਼ ਦੇ ਭਾਰਤੀ ਦੌਰੇ ਦੌਰਾਨ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ੇਰਾ ਸਲਮਾਨ ਖਾਨ ਦਾ ਕਾਫੀ ਪੁਰਾਣਾ ਤੇ ਭਰੋਸੇਯੋਗ ਬਾਡੀਗਰਾਡ ਹੈ। ਉਸ ਨੂੰ ਅਕਸਰ ਹੀ ਸਲਮਾਨ ਖਾਨ ਨਾਲ ਦੇਖਿਆ ਜਾਂਦਾ ਹੈ। ਸ਼ੇਰਾ ਸਲਮਾਨ ਦੀ ਪਰਛਾਈ ਵਾਂਗ ਹਰ ਸਮੇਂ ਉਨ੍ਹਾਂ ਨਾਲ ਹੀ ਹੁੰਦਾ ਹੈ।

Punjabi Bollywood Tadka


Tags: Salman Khan Bodyguard Shera Mike Tyson Mumbai Airport American Boxing

Edited By

Sunita

Sunita is News Editor at Jagbani.