FacebookTwitterg+Mail

ਕਦੋਂ ਹੋਵੇਗਾ ਸਲਮਾਨ ਦਾ ਵਿਆਹ? ਇਸ 'ਤੇ ਪਹਿਲੀ ਵਾਰ ਬਾਡੀਗਾਰਡ ਸ਼ੇਰਾ ਨੇ ਦਿੱਤਾ ਵੱਡਾ ਬਿਆਨ

shera s big statement of salman khan wedding
02 April, 2018 11:39:39 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਦਬੰਗ ਕਹੇ ਜਾਣ ਵਾਲੇ ਅਭਿਨੇਤਾ ਸਲਮਾਨ ਖਾਨ 52 ਸਾਲ ਦੇ ਹੋ ਚੁੱਕੇ ਹਨ ਪਰ ਅਜੇ ਤੱਕ ਕੁਆਰੇ ਹਨ। ਸਲਮਾਨ ਖਾਨ ਦਾ ਵਿਆਹ ਕਦੋਂ ਹੋਵੇਗਾ, ਇਸ ਸਵਾਲ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਪਰ ਸਲਮਾਨ ਕਦੇ ਇਸ ਦਾ ਜਵਾਬ ਖੁੱਲ੍ਹ ਕੇ ਨਹੀਂ ਦਿੰਦੇ। ਹੁਣ ਇਸ ਗੱਲ ਦਾ ਜਵਾਬ ਦਿੱਤਾ ਹੈ ਸਲਮਾਨ ਨਾਲ ਪਰਛਾਵੇਂ ਵਾਂਗ ਰਹਿਣ ਵਾਲੇ ਉਨ੍ਹਾਂ ਦੇ ਬਾਡੀਗਾਰਡ ਸ਼ੇਰਾ ਨੇ।

Punjabi Bollywood Tadka

ਹਾਲ ਹੀ 'ਚ ਸ਼ੇਰਾ ਇਕ ਇਵੈਂਟ 'ਚ ਸ਼ਾਮਲ ਹੋਣ ਲਈ ਦਿੱਲੀ ਗਏ ਸਨ, ਇੱਥੇ ਉਨ੍ਹਾਂ ਨੇ ਭਾਈਜਾਨ (ਸਲਮਾਨ) ਦੇ ਬਾਰੇ 'ਚ ਕਈ ਰਾਜ਼ ਖੋਲ੍ਹੇ। ਸਲਮਾਨ ਖਾਨ ਦੇ ਵਿਆਹ ਦੇ ਬਾਰੇ 'ਚ ਸ਼ੇਰਾ ਨੇ ਦੱਸਿਆ ਕਿ ਆਮ ਪ੍ਰਸ਼ੰਸਕਾਂ ਵਾਂਗ ਮੈਂ ਵੀ ਜਾਣਨਾ ਚਾਹੁੰਦਾ ਹਾਂ ਕਿ ਭਾਈਜਾਨ ਕਦੋਂ ਵਿਆਹ ਕਰਨਗੇ। ਸਾਨੂੰ ਅੰਦਾਜ਼ੇ ਲਗਾਉਣੇ ਨਹੀਂ ਚਾਹੀਦੇ। ਸ਼ੇਰਾ ਵੀ ਚਾਹੁੰਦੇ ਹਨ ਕਿ ਭਾਈਜਾਨ ਦਾ ਵਿਆਹ ਹੋਵੇ ਪਰ ਉਹ ਸਾਰਿਆਂ ਵਾਂਗ ਬੋਲ ਨਹੀਂ ਸਕਦੇ।

Punjabi Bollywood Tadka

ਸ਼ੇਰਾ ਦਾ ਕਹਿਣਾ ਹੈ ਕਿ ਬਾਡੀਗਾਰਡ ਜਾਂ ਸਿਕਿਓਰਿਟੀ ਦੀ ਨੌਕਰੀ ਸਭ ਤੋਂ ਮੁਸ਼ਕਿਲ ਹੁੰਦੀ ਹੈ। ਜੇਕਰ ਤੁਹਾਡੇ ਮੋਢੇ 'ਤੇ ਜ਼ਿੰਮੇਦਾਰੀ ਵੱਡੀ ਹੋਵੇ ਤਾਂ ਨੌਕਰੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ। ਮਾਲਕ (ਸਲਮਾਨ) ਨੂੰ ਲੋਕਾਂ ਤੋਂ ਬਚਾ ਕੇ ਚੱਲਣਾ, ਭੀੜ 'ਚ ਤਿੱਖੀ ਨਜ਼ਰ ਰੱਖਣਾ, ਇਹ ਕਾਫੀ ਮੁਸ਼ਕਿਲ ਕੰਮ ਹੁੰਦਾ ਹੈ।

Punjabi Bollywood Tadka
ਨਹੀਂ ਆਉਂਦਾ ਗੁੱਸਾ
ਸ਼ੇਰਾ, ਸਲਮਾਨ ਦੇ ਬਾਰੇ 'ਚ ਦੱਸਦੇ ਹਨ ਕਿ ਭਾਈਜਾਨ ਦਿਲ ਦੇ ਬਹੁਤ ਚੰਗੇ ਵਿਅਕਤੀ ਹਨ, ਉਹ ਹਰ ਸਮੇਂ ਮਦਦ ਲਈ ਤਿਆਰ ਰਹਿੰਦੇ ਹਨ। ਸ਼ੇਰਾ ਦੱਸਦੇ ਹਨ ਕਿ ਇਕ ਵਾਰ ਸਲਮਾਨ ਨੇ ਅਚਾਨਕ ਗੱਡੀ ਰੁਕਵਾਈ। ਉਹ ਗੱਡੀ 'ਚੋਂ ਉਤਰੇ ਅਤੇ ਇਕ ਗਰੀਬ ਬੱਚੀ ਕੋਲ੍ਹ ਗਏ ਅਤੇ ਉਸ ਨੂੰ ਪਿਆਰ ਕਰਨ ਲੱਗੇ।

Punjabi Bollywood Tadka

ਉਨ੍ਹਾਂ ਨੇ ਦੱਸਿਆ ਕਿ ਸਲਮਾਨ ਗੁਸੈਲ ਕਿਸਮ ਦੇ ਨਹੀਂ ਹਨ। ਇਹ ਤਾਂ ਮੀਡੀਆ ਵਲੋਂ ਬਣਾਈ ਗਈ ਈਮੇਜ ਹੈ। ਸਲਮਾਨ ਬੇਹੱਦ ਮਿਲਨਸਾਰ, ਹਸਮੁੱਖ ਤੇ ਨਿਮਰ ਕਿਸਮ ਦੇ ਵਿਅਕਤੀ ਹਨ।

Punjabi Bollywood Tadka
ਇੰਝ ਹੋਈ ਸੀ ਮੁਲਾਕਾਤ
ਸਲਮਾਨ ਲਈ ਸ਼ੇਰਾ ਨੂੰ ਉਨ੍ਹਾਂ ਦੇ ਭਰਾ ਸੋਹੇਲ ਖਾਨ ਨੇ ਤਲਾਸ਼ ਕੀਤਾ ਸੀ। 1995 'ਚ ਇਕ ਪਾਰਟੀ ਦੌਰਾਨ ਸ਼ੇਰਾ ਦੀ ਮੁਲਾਕਾਤ ਸਲਮਾਨ ਖਾਨ ਅਤੇ ਸੋਹੇਲ ਖਾਨ ਨਾਲ ਹੋਈ ਸੀ।

Punjabi Bollywood Tadka

ਇਸ ਤੋਂ ਬਾਅਦ ਇਕ ਵਾਰ ਸਲਮਾਨ ਖਾਨ ਚੰਡੀਗੜ੍ਹ ਗਏ, ਜਿੱਥੇ ਭੀੜ 'ਚ ਉਹ ਬੁਰੀ ਤਰ੍ਹਾਂ ਫੱਸ ਗਏ। ਉਸ ਸਮੇਂ ਸੋਹੇਲ ਨੇ ਸੋਚਿਆ ਕਿ ਸਲਮਾਨ ਭਰਾ ਨੂੰ ਕਿਸੇ ਚੰਗੇ ਬਾਡੀਗਾਰਡ ਦੀ ਜ਼ਰੂਰਤ ਹੈ। ਉਸ ਸਮੇਂ ਉਨ੍ਹਾਂ ਦੇ ਦਿਮਾਗ 'ਚ ਸ਼ੇਰਾ ਹੀ ਆਏ।

Punjabi Bollywood Tadka


Tags: Salman Khan WeddingBig StatementShera Bodygaurd Sohail Khanਸਲਮਾਨ ਖਾਨਗੁਰਮੀਤ ਸਿੰਘ ਜਾਲੀ

Edited By

Chanda Verma

Chanda Verma is News Editor at Jagbani.