ਮੁੰਬਈ (ਬਿਊਰੋ)— ਦੀਵਾਲੀ ਦਾ ਤਿਉਹਾਰ ਕੁਝ ਦਿਨ ਹੀ ਦੂਰ ਹੈ ਤੇ ਬਾਲੀਵੁੱਡ 'ਚ ਹੁਣ ਤੋਂ ਹੀ ਪਾਰਟੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਬਾਲੀਵੁੱਡ ਦੀ ਸਭ ਤੋਂ ਪਹਿਲੀ ਦੀਵਾਲੀ ਪਾਰਟੀ ਇਸ ਵਾਰ ਅਰਪਿਤਾ ਖਾਨ ਦੇ ਘਰ ਰੱਖੀ ਗਈ। ਸਲਮਾਨ ਖਾਨ ਇਸ ਸਾਲ ਦੇ ਜ਼ਿਆਦਾਤਰ ਤਿਉਹਾਰ ਆਪਣੀ ਭੈਣ ਦੇ ਘਰ ਹੀ ਸੈਲੀਬ੍ਰੇਟ ਕਰ ਰਹੇ ਹਨ। ਸ਼ਾਹਰੁਖ ਖਾਨ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਤਕ ਕਈ ਬਾਲੀਵੁੱਡ ਸਿਤਾਰੇ ਇਸ ਮੌਕੇ ਨਜ਼ਰ ਆਏ ਪਰ ਅੱਖਾਂ ਜਿਸ ਖਾਸ ਸ਼ਖਸ 'ਤੇ ਜਾ ਟਿਕੀਆਂ, ਉਸ ਦਾ ਅੰਦਾਜ਼ ਹੀ ਅਲੱਗ ਸੀ। ਦੀਵਾਲੀ ਪਾਰਟੀ ਦੇ ਜਸ਼ਨ ਲਈ ਰੈੱਡ ਕਲਰ ਦੇ ਲਹਿੰਗੇ 'ਚ ਨਜ਼ਰ ਆਈ ਬਾਲੀਵੁੱਡ ਹਸੀਨਾ ਕੈਟਰੀਨਾ ਕੈਫ ਨੂੰ ਛੱਡਣ ਲਈ ਸਲਮਾਨ ਖਾਨ ਦੇ ਬਾਡੀਗਾਰਡ ਸ਼ੇਰਾ ਦਿਖਾਈ ਦਿੱਤੇ। ਸ਼ੇਰਾ ਕੈਟਰੀਨਾ ਨੂੰ ਉਸ ਦੀ ਕਾਰ ਤਕ ਛੱਡਣ ਆਏ। ਦੱਸਣਯੋਗ ਹੈ ਕਿ ਉਂਝ ਤਾਂ ਹਰ ਸਾਲ ਕੈਟਰੀਨਾ ਨੂੰ ਰਿਸੀਵ ਤੇ ਛੱਡਣ ਲਈ ਸਲਮਾਨ ਖੁਦ ਆਉਂਦੇ ਸਨ ਪਰ ਇਸ ਵਾਰ ਸਲਮਾਨ ਕਿਤੇ ਨਜ਼ਰ ਨਹੀਂ ਆਏ। ਅਰਪਿਤਾ ਦੇ ਘਰ ਹੋਈ ਇਸ ਪਾਰਟੀ 'ਚ ਖਾਨ ਫੈਮਿਲੀ ਦੇ ਜ਼ਿਆਦਾਤਰ ਮੈਂਬਰ ਪਹੁੰਚੇ। ਸਲੀਮ ਖਾਨ ਤੇ ਹੈਲੇਨ ਨਾਲ ਐਕਟਰ ਸੋਹੇਲ ਖਾਨ ਵੀ ਭੈਣ ਦੇ ਘਰ ਪਹੁੰਚੇ। ਦੀਵਾਲੀ ਪਾਰਟੀ 'ਤੇ ਸਲਮਾਨ ਜ਼ਿਆਦਾਤਰ ਸਮੇਂ ਆਪਣੇ ਭਤੀਜੇ ਸੋਹੇਲ ਦੇ ਬੇਟੇ ਨਾਲ ਬਤੀਤ ਕਰਦੇ ਨਜ਼ਰ ਆਏ।