ਮੁੰਬਈ— ਅਦਾਕਾਰਾ ਅਤੇ ਮਾਡਲ ਸ਼ਰਲਿਨ ਚੋਪੜਾ ਦੀ ਜਲਦੀ ਹੀ ਲਘੁ ਫਿਲਮ 'ਮਾਯਾ' ਆਉਣ ਵਾਲੀ ਹੈ। ਸ਼ਰਲਿਨ ਦਾ ਕਹਿਣਾ ਹੈ ਕਿ ਉਹ ਆਪਣੇ ਪਾਲਤੂ ਕੁੱਤਿਆਂ ਦੇ ਬੇਹੱਦ ਨੇੜੇ ਹੈ। 'ਜਵਾਨੀ ਦੀਵਾਨੀ : ਏ ਯੂਥ ਫੁੱਲ ਜਾਇਰਾਇਡ', 'ਰਕੀਬ' ਅਤੇ 'ਰੈੱਡ ਸਵਾਸਤਿਕ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਸ਼ਰਲਿਨ ਕੋਲ ਤਿੰਨ ਕੁੱਤੇ ਹਨ, ਜਿਨ੍ਹਾਂ 'ਚ ਦੋ ਮਾਲਟੀਜ ਅਤੇ ਇਕ ਚਿਹੁਆਹੁਆ ਨਸਲ ਦਾ ਹੈ। ਉਨ੍ਹਾਂ ਦਾ ਕਹਿਣਾ ਹੈ, ''ਮੈਂ ਜਲਦੀ ਹੀ ਆਪਣੇ ਪਿਆਰ ਨੂੰ ਲੱਭ ਲਿਆ। ਉਹ ਮੇਰੀ ਜ਼ਿੰਦਗੀ ਹੈ। ਮੈਂ ਜਦੋਂ ਕੰਮ ਤੋਂ ਘਰ ਆਉਂਦੀ ਹਾਂ ਤਾਂ ਉਨ੍ਹਾਂ ਦਾ ਸਵਾਗਤ ਕਰਨ ਦਾ ਤਰੀਕਾ ਬੇਹੱਦ ਸੁੱਖ ਭਰਿਆ ਹੁੰਦਾ ਹੈ। ਮੈਂ ਉਨ੍ਹਾਂ ਨਾਲ ਬਹੁਤ ਖੁਸ਼ ਹਾਂ।''