ਮੁੰਬਈ(ਬਿਊਰੋ)— ਬਾਲੀਵੁੱਡ ਦੀ ਸਭ ਤੋਂ ਬੋਲਡ ਅਦਾਕਾਰਾ ਸ਼ਰਲਿਨ ਚੋਪੜਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਕਾਫੀ ਬੋਲਡ ਨਜ਼ਰ ਆ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਨੇ ਨੈੱਟ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਸ਼ਰਲਿਨ ਦੀ ਬੋਲਡ ਲੁੱਕ ਸਾਫ ਦਿਖਾਈ ਦੇ ਰਹੀ ਹੈ। ਦੱਸਣਯੋਗ ਹੈ ਕਿ ਸ਼ਰਲਿਨ ਹਮੇਸ਼ਾ ਹੀ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਸ਼ਰਲਿਨ ਨੂੰ ਬਾਲੀਵੁੱਡ 'ਚ ਬੋਲਡ ਫੋਟੋਸ਼ੂਟ ਲਈ ਜਾਣਿਆ ਜਾਂਦਾ ਹੈ। ਉਹ ਹਮੇਸ਼ਾ ਹੀ ਆਪਣੇ ਬੋਲਡ ਫੋਟੋਸ਼ੂਟ ਅਤੇ ਵੀਡੀਓਜ਼ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਬੋਲਡ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰ ਚੁੱਕੀ ਹੈ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਪਲੇਅਬੁਆਏ ਮੈਗਜ਼ੀਨ ਲਈ ਬਿਨਾਂ ਕੱਪੜਿਆਂ ਦੇ ਫੋਟੋਸ਼ੂਟ ਕਰਾਇਆ ਸੀ।