ਮੁੰਬਈ- ਅਦਾਕਾਰਾ ਸ਼ਰਲਿਨ ਚੋਪੜਾ ਦਾ ਕਹਿਣਾ ਹੈ ਕਿ 'ਕਾਮਸੂਤਰ 3ਡੀ' ਉਨ੍ਹਾਂ ਦੀ ਫ਼ਿਲਮ ਨਹੀਂ ਸੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕ ਛੋਟੀ ਫ਼ਿਲਮ ਨਾਲ ਲੇਖਕ-ਨਿਰਦੇਸ਼ਕ ਬਣਨ ਜਾ ਰਹੀ ਹੈ। ਜਦੋਂ ਸ਼ਰਲਿਨ ਤੋਂ ਇੰਡੀਆ ਮੋਬਾਈਲ ਫ਼ਿਲਮ ਫੈਸੀਟਵਲ ਦੇ ਮੌਕੇ 'ਤੇ ਫ਼ਿਲਮ 'ਕਾਮਸੂਤਰ 3ਡੀ' ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ,''ਇਹ ਮੇਰੀ ਨਹੀਂ ਹੈ। ਇਸ ਫ਼ਿਲਮ ਦੇ ਕਲਾਕਾਰਾਂ ਅਤੇ ਟੀਮ ਲਈ ਮੇਰੀਆਂ ਸ਼ੁਭਕਾਮਨਾਵਾਂ ਪਰ ਇਹ ਫ਼ਿਲਮ ਮੇਰੀ ਨਹੀਂ ਹੈ।''
ਤੁਹਾਨੂੰ ਦੱਸ ਦਈਏ ਕਿ 2012 'ਚ ਇਸ ਫ਼ਿਲਮ ਨਾਲ ਜੁੜੀ ਸ਼ਰਲਿਨ ਦੀਆਂ ਕਈ ਤਸਵੀਰਾਂ ਕਾਫੀ ਬੋਲਡ ਨਜ਼ਰ ਆਈਆਂ ਸਨ। ਇਸ ਦੇ ਬਾਅਦ 2014 'ਚ ਹੀ ਇਸ ਫ਼ਿਲਮ ਨੇ ਸ਼ਰਲਿਨ ਅਤੇ ਇਸ ਫਿਲਮ ਦੇ ਨਿਰਦੇਸ਼ਕ ਰੁਪੇਸ਼ ਪਾਲ ਦੇ ਵਿੱਚ ਝਗੜੇ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹਾਲਾਂਕਿ ਕੁਝ ਦਿਨਾਂ ਦੇ ਬਾਅਦ ਇਨ੍ਹਾਂ ਦੇ ਵਿੱਚ ਝਗੜਾ ਖ਼ਤਮ ਹੋ ਗਿਆ ਸੀ।
ਸ਼ਰਲਿਨ ਨੇ ਆਪਣੀ ਆਉਣ ਵਾਲੇ ਪ੍ਰੋਜੈਕਟ ਦੇ ਬਾਰੇ 'ਚ ਦੱਸਿਆ,''ਮੈਂ ਆਪਣੀ ਛੋਟੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮੈਂ ਆਪਣੀ ਇਹ ਫ਼ਿਲਮ ਆਜ਼ਾਦੀ ਦਿਵਸ 'ਤੇ ਰਿਲੀਜ਼ ਕਰਨਾ ਚਾਹੁੰਦੀ ਹਾਂ। ਇਹ ਮੇਰੀ ਇਕ ਲੇਖਕ, ਨਿਰਦੇਸ਼ਕ ਅਤੇ ਅਦਾਕਾਰਾ ਦੇ ਰੂਪ 'ਚ ਪਹਿਲੀ ਸਦਾਬਹਾਰ ਫ਼ਿਲਮ ਹੋਵੇਗੀ।''