FacebookTwitterg+Mail

ਅਫੇਅਰ ਦੀਆਂ ਖਬਰਾਂ ਤੋਂ ਬਾਅਦ ਮੁੜ ਇਕੱਠੇ ਦਿਸੇ ਫਰਹਾਨ-ਸ਼ਿਬਾਨੀ

shibani dandekar
16 November, 2018 12:05:12 PM

ਮੁੰਬਈ (ਬਿਊਰੋ)— ਫਰਹਾਨ ਅਖਤਰ ਇਨ੍ਹੀਂ ਦਿਨੀਂ ਫਿਲਮ 'ਦਿ ਸਕਾਈ ਇਜ਼ ਪਿੰਕ' ਦੀ ਸ਼ੂਟਿੰਗ ਲਈ ਪ੍ਰਿਯੰਕਾ ਚੋਪੜਾ ਨਾਲ ਦਿੱਲੀ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਸ਼ੂਟਿੰਗ 'ਚੋਂ ਸਮਾਂ ਕੱਢ ਕੇ ਸ਼ਿਬਾਨੀ ਦਾਂਡੇਕਰ ਨਾਲ ਮੁਲਾਕਾਤ ਕੀਤੀ, ਜਿਸ ਦੀ ਜਾਣਕਾਰੀ ਸ਼ਿਬਾਨੀ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਤੋਂ ਬਾਅਦ ਫਰਹਾਨ ਨੇ ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਰੀਪੋਸਟ ਕੀਤਾ। ਤੁਹਾਨੂੰ ਦੱਸ ਦੇਈਏ ਦੋਹਾਂ ਨੂੰ ਇਕੱਠੇ ਕੌਫੀ ਸ਼ੌਪ 'ਚ ਦੇਖਿਆ ਗਿਆ। ਇਸ ਦੌਰਾਨ ਦੋਵੇਂ ਕੈਜ਼ੂਅਲ ਲੁੱਕ 'ਚ ਨਜ਼ਰ ਆਏ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਦੋਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਸ਼ਿਬਾਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਹ ਆਪਣੀ ਜ਼ਿੰਦਗੀ ਨੂੰ ਸੀਕ੍ਰੇਟ ਰੱਖਣ 'ਚ ਯਕੀਨ ਨਹੀਂ ਰੱਖਦੀ। ਮੈਨੂੰ ਨਹੀਂ ਲਗਦਾ ਹੈ ਕਿ ਹਰ ਗੱਲ ਨੂੰ ਖੁੱਲ੍ਹ ਕੇ ਕਹਿਣ ਦੀ ਜ਼ਰੂਰਤ ਹੈ। ਦੱਸਣਯੋਗ ਹੈ ਕਿ ਫਰਹਾਨ ਤੇ ਉਸ ਦੀ ਪਤਨੀ ਅਧੁਨਾ ਅਖਤਰ ਦਾ ਵਿਆਹ ਤੋਂ 15 ਸਾਲ ਬਾਅਦ ਸਾਲ 2017 'ਚ ਤਲਾਕ ਹੋ ਗਿਆ ਸੀ। ਬਾਅਦ 'ਚ ਫਰਹਾਨ ਦਾ ਨਾਂ ਸ਼ਿਬਾਨੀ ਨਾਲ ਜੁੜਨ ਲੱਗਾ। ਹੁਣ ਇਸ ਤਸਵੀਰ ਤੋਂ ਬਾਅਦ ਇਨ੍ਹਾਂ ਦੇ ਕਥਿਤ ਰਿਸ਼ਤੇ ਦੀ ਚਰਚਾ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ।


Tags: Farhan Akhtar Adhuna Bhabani Akhtar Shibani Dandekar Divorce Relationship Bollywood Actor

About The Author

Kapil Kumar

Kapil Kumar is content editor at Punjab Kesari