ਮੁੰਬਈ(ਬਿਊਰੋ)— ਬਾਲੀਵੁੱਡ 'ਚ ਨਵੇਂ-ਨਵੇਂ ਕੱਪਲ ਦੀਆਂ ਖਬਰਾਂ ਆਏ ਦਿਨ ਆ ਰਹੀਆਂ ਹਨ। ਇਹ ਕੱਪਲ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਐਕਟਰ ਫਰਹਾਨ ਅਖਤਰ ਤੇ ਗਾਇਕਾ ਸ਼ਿਬਾਨੀ ਦਾਂਡੇਕਰ ਹੈ, ਜਿਨ੍ਹਾਂ ਦਾ ਅਫੇਅਰ ਬਾਲੀਵੁੱਡ 'ਚ ਖੂਬ ਸੁਰਖੀਆਂ ਬਟੋਰ ਰਿਹਾ ਹੈ। ਪਿਛਲੇ ਸਾਲ ਹੀ ਫਰਹਾਨ ਨੇ ਆਪਣੀ ਪਤਨੀ ਅਧੁਨਾ ਤੋਂ ਤਲਾਕ ਲਿਆ ਹੈ। ਇਸ ਤੋਂ ਬਾਅਦ ਉਸ ਦਾ ਨਾਂ ਬਾਲੀਵੁੱਡ ਸ਼ਰਧਾ ਕਪੂਰ ਨਾਲ ਜੁੜਿਆ ਸੀ।
ਹੁਣ ਫਰਹਾਨ ਦਾ ਨਾਂ ਸ਼ਿਬਾਨੀ ਨਾਲ ਸਾਹਮਣੇ ਆ ਰਿਹਾ ਹੈ। ਹਾਲ ਹੀ 'ਚ ਸ਼ਿਬਾਨੀ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਸ਼ਿਬਾਨੀ ਨੇ ਕਿਸੇ ਦਾ ਹੱਥ ਫੜਿਆ ਹੋਇਆ ਹੈ। ਤਸਵੀਰ 'ਚ ਸ਼ਿਬਾਨੀ ਨਾਲ ਕੋਈ ਹੋਰ ਨਹੀਂ ਸਗੋਂ ਫਰਹਾਨ ਅਖਤਰ ਹੀ ਹੈ। ਇਨ੍ਹੀਂ ਦਿਨੀਂ ਦੋਵੇਂ ਹੀ ਵਕੇਸ਼ਨ ਦਾ ਮਜ਼ਾ ਲੈ ਰਹੇ ਹਨ। ਅਜਿਹੇ 'ਚ ਦੋਵਾਂ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ।
ਦਰਅਸਲ ਦੋਵਾਂ ਨੂੰ ਇਕ ਕੰਪਨੀ ਆਪਣੇ ਬ੍ਰਾਂਡ ਦੀ ਕਮਰਸ਼ੀਅਲ 'ਚ ਕਾਸਟ ਕਰਨਾ ਚਾਹੁੰਦੀ ਹੈ। ਇਸ ਦਾ ਕਾਰਨ ਦੋਵਾਂ ਦੇ ਅਫੇਅਰ ਦੀਆਂ ਸੁਰਖੀਆਂ ਹੋ ਸਕਦੀਆਂ ਹਨ। ਮੇਕਰਸ ਨੂੰ ਲੱਗਦਾ ਹੈ ਕਿ ਇਸ ਨਾਲ ਉਨ੍ਹਾਂ ਦੇ ਵਿਗਿਆਪਨ ਨੂੰ ਫਾਇਦਾ ਹੋਵੇਗਾ। ਇਸ ਲਈ ਦੋਵਾਂ ਦੀਆਂ ਟੀਮਾਂ ਨਾਲ ਕੰਪਨੀ ਗੱਲਬਾਤ ਕਰ ਰਹੀ ਹੈ। ਉਂਝ ਦੋਵੇਂ ਹੀ ਆਪਣੇ ਰਿਸ਼ਤੇ ਨੂੰ ਸੀਕ੍ਰੇਟ ਹੀ ਰੱਖਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਦੋਵਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਹੁਣ ਇੰਤਜ਼ਾਰ ਹੈ ਕਿ ਦੋਵੇਂ ਆਪਣੇ ਇਸ ਰਿਸ਼ਤੇ ਨੂੰ ਕਦੋ ਆਫੀਸ਼ੀਅਲ ਕਰਦੇ ਹਨ।