FacebookTwitterg+Mail

'ਕੋਰੋਨਾ ਮਰੀਜ਼ਾਂ' ਦੇ ਇਲਾਜ ਲਈ ਫ਼ਿਲਮੀ ਅਦਾਕਾਰਾ ਸ਼ਿਖਾ ਮਲਹੋਤਰਾ ਬਣੀ ਨਰਸ, ਵੀਡੀਓ ਵਾਇਰਲ

shikha malhotra helps coronavirus patients by became nurse covid 19
30 March, 2020 09:54:23 AM

ਜਲੰਧਰ (ਵੈੱਬ ਡੈਸਕ) -  'ਕੋਰੋਨਾ ਵਾਇਰਸ' ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਇਸਨੂੰ ਲੈ ਕੇ ਲਗਾਤਾਰ ਸਿਤਾਰੇ ਵੀ ਜਨਤਾ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਵਿਚ ਲਗੇ ਹੋਏ ਹਨ। ਹੁਣ ਅਦਾਕਾਰਾ ਸੰਜੇ ਮਿਸ਼ਰਾ ਨਾਲ ਫਿਲਮ 'ਕਾਂਚਲੀ' ਵਿਚ ਕੰਮ ਕਰ ਚੁੱਕੀ ਅਦਾਕਾਰਾ ਸ਼ਿਖਾ ਮਲਹੋਤਰਾ ਨੇ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ।

ਦਰਅਸਲ, ਸ਼ੁੱਕਰਵਾਰ ਨੂੰ ਅਦਾਕਾਰਾ ਨੇ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਸੇਵਾ ਕਰਨ ਲਈ 'ਹਿਰਦ ਸਮਰਾਟ ਬਾਲਾਸਾਹਿਬ ਠਾਕਰੇ ਹਸਪਤਾਲ' ਪਹੁੰਚੀ, ਜਿਥੇ ਉਸਨੇ ਕੋਰੋਨਾ ਪੀੜਤ ਮਰੀਜ਼ਾਂ ਦੀ ਸੇਵਾ ਕੀਤੀ। ਸ਼ਿਖਾ ਮਲਹੋਤਰਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ। 

 
 
 
 
 
 
 
 
 
 
 
 
 
 

She is an actress who was seen in the lead in the critically aclaimed film #Kannchli with actor #SanjayMishra . Shikha Malhotra joined the BMC-run trauma hospital in Jogeshwari as a volunteer nurse on Friday. She has also urged all retired doctors and nurses to join the fight against Coronavirus at this crucual time. Shikha completed her nursing course from Vardhman Mahavir Medical College and Safdarjung Hospital in New Delhi in 2014. As she moved towards acting, she never worked as one. BMC gave Shikha its approval letter and asked her to join the Hinduhrudaysamrat Balasaheb Thackeray Trauma Hospital in Jogeshwari East. She has been deputed in the isolation ward. "After passing the course in college, we had taken the oath to serve society. I think this is the time to do so," she says. #viralbhayani #CoronaVirus #covid2019 @viralbhayani

A post shared by Viral Bhayani (@viralbhayani) on Mar 27, 2020 at 9:34pm PDT

ਦੱਸ ਦੇਈਏ ਕਿ ਸ਼ਿਖਾ ਮਲਹੋਤਰਾ ਨੇ ਦਿੱਲੀ ਦੇ ਸਫਰਜੰਗ ਹਸਪਤਾਲ ਤੋਂ ਬੀ. ਐੱਸ. ਸੀ. ਨਰਸਿੰਗ ਵਿਚ ਡਿਗਰੀ ਹਾਸਲ ਕੀਤੀ ਹੈ। ਅਜਿਹੇ ਵਿਚ ਅਦਾਕਾਰਾ ਨੇ ਆਪਣਾ ਕਰਤੱਵ ਨਿਭਾਉਂਦੇ ਹੋਏ ਕੋਰੋਨਾ ਪੀੜਤ ਮਰੀਜ਼ਾਂ ਦੀ ਮਦਦ ਕੀਤੀ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਵੀਡੀਓ ਪੋਸਟ ਕਰ ਕੇ ਦਿੱਤੀ ਹੈ। ਇਸ ਵੀਡੀਓ ਵਿਚ ਸ਼ਿਖਾ ਆਖ ਰਹੀ ਹੈ ਕਿ ''ਦੇਸ਼ ਨੂੰ ਜ਼ਰੂਰਤ ਹੈ, ਜਦੋਂ ਇਸ ਸਮੇਂ ਵਿਚ ਮੈਂ ਵੀ ਆਪਣਾ ਫਰਜ ਨਿਭਾਉਣਾ ਚਾਹੁੰਦੀ ਹਾਂ।''

ਦੱਸਣਯੋਗ ਹੈ ਕਿ ਦੁਨੀਆ ਦੇ ਦੂਜੇ ਦੇਸ਼ਾਂ ਵਾਂਗ ਭਾਰਤ ਵੀ ਇਨ੍ਹੀ ਦਿਨੀਂ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਗਿਆ ਹੈ। ਬੀਤੇ ਪੂਰੇ ਹਫਤੇ ਤੋਂ ਦੇਸ਼ਭਰ ਨੂੰ  21 ਦਿਨਾਂ ਲਈ 'ਲੌਕਡਾਊਨ' ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਲਾਇਆ ਹੋਇਆ ਹੈ, ਜਿਸ ਦੇ ਚਲਦਿਆ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


Tags: Bollywood ActressShikha MalhotraCovid 19CoronavirusCoronavirus PatientsTreatedVideo Viral

About The Author

sunita

sunita is content editor at Punjab Kesari