ਨਵੀਂ ਦਿੱਲੀ(ਬਿਊਰੋ)— ਜੀ. ਟੀ. ਵੀ. ਦੇ ਮਸ਼ਹੂਰ ਸ਼ੋਅ 'ਕੁਮ ਕੁਮ ਭਾਗਿਆ' 'ਚ ਆਲੀਆ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਸ਼ਿਖਾ ਸਿੰਘ ਨੂੰ ਇੰਸਟਾਗ੍ਰਾਮ 'ਤੇ '' ਦਾ ਸ਼ਿਕਾਰ ਹੋਣਾ ਪਿਆ। ਉਸ ਦੀ ਇਕ ਤਸਵੀਰ 'ਤੇ ਪੁਲਸ ਅਫਸਰ ਨੇ ਅਸ਼ਲੀਲ ਟਿੱਪਣੀ ਕੀਤੀ। ਅਜਿਹੀ ਗੰਦੀ ਹਰਕਤ 'ਤੇ ਸ਼ਿਖਾ ਚੁੱਪ ਨਾ ਰਹੀ ਤੇ ਉਸ ਨੇ ਸੋਸ਼ਲ ਮੀਡੀਆ 'ਤੇ ਪੁਲਸ ਅਫਸਰ ਦੀ ਕਰਤੂਤ ਦਾ ਪਰਦਾਫਾਸ਼ ਕੀਤਾ।

ਅਸਲ 'ਚ ਸ਼ਿਖਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ, ਜਿਸ 'ਤੇ ਮਹਾਰਾਸ਼ਟਰ ਪੁਲਸ ਦੇ ਇਕ ਅਫਸਰ ਨੇ ਭੱਦਾ ਕੁਮੈਂਟ ਕੀਤਾ ਤੇ ਨਾਲ ਹੀ ਅਦਾਕਾਰਾ ਨੂੰ ਬਿਕਨੀ 'ਚ ਤਸਵੀਰ ਸ਼ੇਅਰ ਕਰਨ ਦੀ ਗੁਜਾਰਿਸ਼ ਕੀਤੀ। ਅਫਸਰ ਨੇ ਲਿਖਿਆ, ਖੂਬਸੂਰਤ ਤਸਵੀਰ...ਪਲੀਜ਼ ਨਵੇਂ ਸਾਲ ਦੇ ਤੋਹਫੇ ਦੇ ਰੂਪ 'ਚ ਬਿਕਨੀ ਤੇ ਮਾਇਕ੍ਰੋ ਮਿਨੀ ਪਹਿਨੇ ਕੁਝ ਬੋਲਡ ਤਸਵੀਰ ਸ਼ੇਅਰ ਕਰੋ।''
ਅਫਸਰ ਦੇ ਗੰਦੇ ਬੋਲ ਦਾ ਪਰਦਾਫਾਸ਼ ਕਰਦੇ ਹੋਏ ਸ਼ਿਖਾ ਨੇ ਉਸ ਦੇ ਕੁਮੈਂਟ ਦਾ ਸਨੈਪਸ਼ਾਟ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਦਿੱਤਾ। ਨਾਲ ਹੀ ਲਿਖਿਆ, ਜੇਕਰ ਕੋਈ ਇਨਸਾਨ ਤੁਹਾਡੇ 'ਤੇ ਬਿਨਾਂ ਹਥ ਪਾਏ ਗੰਦੀਆਂ ਗੱਲਾਂ ਕਰਦਾ ਹੈ ਤਾਂ ਇਹ ਵੀ ਸੋਸ਼ਣ ਕਰਨ ਦੀ ਕੈਟਾਗਿਰੀ 'ਚ ਆਉਂਦਾ ਹੈ। ਤੁਹਾਨੂੰ ਇਸ ਕਰਤੂਤ 'ਤੇ ਸ਼ਰਮ ਆਉਣੀ ਚਾਹੀਦੀ ਹੈ। ਸ਼ਿਖਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਭੱਦੇ ਸੰਦੇਸ਼ ਸਾਨੂੰ ਮਿਲਦੇ ਰਹਿੰਦੇ ਹਨ ਤੇ ਇਸ ਨੂੰ ਨਕਾਰਿਆ ਨਹੀਂ ਜਾ ਸਕਦਾ। ਅਸੀਂ ਜਦੋਂ ਇਸ ਆਦਮੀ ਬਾਰੇ ਪਤਾ ਕੀਤਾ ਤਾਂ ਇਹ ਸ਼ਖਸ ਪੁਲਸ ਅਫਸਰ ਨਿਕਲਿਆ। ਇਹ ਕਾਫੀ ਨਿਰਾਸ਼ਾਜਨਕ ਹੈ ਕਿ ਜੋ ਅਫਸਰ ਸਾਡੀ ਸੁਰੱਖਿਆ ਲਈ ਹੁੰਦੇ ਹਨ ਉਹੀ ਇਸ ਤਰ੍ਹਾਂ ਦੀਆਂ ਸ਼ਰਮਨਾਕ ਕਰਤੂਤਾਂ ਕਰਦੇ ਹਨ।