ਮੁੰਬਈ— ਟੀ. ਵੀ. ਸੀਰੀਅਲ 'ਚੰਦਰਕਾਂਤਾ' ਨਾਲ ਸੁਰਖੀਆ 'ਚ ਆਉਣ ਵਾਲੀ ਅਭਿਨੇਤਰੀ ਸ਼ਿਖਾ ਸਵਰੂਪ ਨੂੰ ਤਾਂ ਤੁਸੀਂ ਜਾਣਦੇ ਹੀ ਹੋ। ਸ਼ਿਖਾ ਸੀਰੀਅਲ ਰਾਜਕੁਮਾਰੀ ਚੰਦਰਕਾਂਤਾ ਦਾ ਕਿਰਦਾਰ ਪਲੇਅ ਕਰ ਚੁੱਕੀ ਹੈ। 27 ਸਾਲ ਬਾਅਦ ਇਸ ਸ਼ੋਅ ਰੀਮੇਕ ਬਣਾਇਆ ਗਿਆ ਹੈ, ਜਿਸ 'ਚ ਅਭਿਨੇਤਰੀ ਕ੍ਰਤਿਕਾ ਤਾਮਰਾ ਰਾਜਕੁਮਾਰੀ ਚੰਦਰਕਾਂਤਾ ਦੇ ਕਿਰਦਾਰ ਨੂੰ ਨਿਭਾਉਂਦੀ ਨਜ਼ਰ ਆ ਰਹੀ ਹੈ।

ਹਾਲ ਹੀ 'ਚ ਸ਼ਿਖਾ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਹਨ, ਜੋ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਸ ਦੇ ਬੋਲਡ ਲੁੱਕ ਨੂੰ ਦੇਖ ਕੇ ਤੁਸੀਂ ਸਾਰੇ ਵੀ ਹੈਰਾਨ ਰਹਿ ਜਾਓਗੇ।

ਸੂਤਰਾਂ ਮੁਤਾਬਕ ਸ਼ਿਖਾ ਸੋਸ਼ਲ ਸਾਈਟ 'ਤੇ ਜ਼ਿਆਦਾ ਐਕਟਿਵ ਨਹੀਂ ਹੈ ਪਰ ਉਸ ਦੇ ਫੈਨਜ਼ ਉਸ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਸ਼ਿਖਾ ਨੂੰ ਗੇਮਸ ਦਾ ਕਾਫੀ ਸ਼ੋਕ ਹੈ ਅਤੇ ਆਲ ਇੰਡੀਆ ਪਿਸਟਲ ਸ਼ੂਟਿੰਗ ਚੈਂਪੀਅਨਸ਼ਿਪ ਅਤੇ ਬੈਡਮਿੰਟਨ 'ਚ ਨੈਸ਼ਨਲ ਪੱਧਰ 'ਤੇ ਖਿਡਾਰੀ ਰਹਿ ਚੁੱਕੀ ਹੈ।

ਦੱਸ ਦਈਏ ਕਿ ਸ਼ਿਖਾ ਨੇ ਟੀ. ਵੀ. ਸ਼ੋਅ ਰਾਮਾਇਮ 'ਚ ਕੈਕਈ ਦੀ ਭੂਮਿਕਾ ਨਿਭਾਈ ਸੀ। ਸੀਰੀਅਲਸ ਤੋਂ ਇਲਾਵਾ , 'ਤਹਿਲਕਾ', 'ਪੁਲਿਸਵਾਲਾ ਗੁੰਡਾ', 'ਪੁਲਿਸ ਪਬਲਿਕ' 'ਨਾਗ ਮਣੀ', 'ਕਾਇਦਾ ਕਾਨੂੰਨ' ਅਤੇ 'ਪਿਆਰ ਹੁਆ ਚੋਰੀ ਚੋਰੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।



