ਮੁੰਬਈ— ਟੀ.ਵੀ. ਅਦਾਕਾਰਾ ਸ਼ਿਲਪਾ ਆਨੰਦ (ਸ਼ਿਵਾਨੰਦ) ਅੱਜ 34 ਸਾਲ ਦੀ ਹੋ ਗਈ ਹੈ। 10 ਦਸੰਬਰ, 1982 ਨੂੰ ਦੱਖਣੀ ਅਫਰੀਕਾ 'ਚ ਜਨਮ ਹੋਇਆ। ਸ਼ਿਲਪਾ ਦੱਖਣੀ ਭਾਰਤੀ ਫਿਲਮਾਂ ਦੀ ਬੋਲਡ ਅਦਾਕਾਰਾ ਸਾਕਸ਼ੀ ਸ਼ਿਵਾਨੰਦ ਦੀ ਭੈਣ ਹੈ। ਸ਼ਿਲਪਾ ਨੂੰ ਜ਼ਿਆਦਾਤਰ ਲੋਕ ਮਸ਼ਹੂਰ ਸ਼ੋਅ 'ਦਿਲ ਮਿਲ ਗਏ' 'ਚ ਉਸ ਦਾ ਕਿਰਦਾਰ ਡਾ. ਰਿਧੀਮਾ ਗੁਪਤਾ ਅਤੇ ਡਾ. ਸ਼ਿਲਪਾ ਮਲਹੋਤਰਾ ਦੇ ਕਿਰਦਾਰ 'ਚ ਜਾਣਦੇ ਹਨ। ਉਸ ਨੇ 'ਪਿਆਰ ਦੀ ਏਕ ਨਈ ਕਹਾਣੀ' ਅਤੇ 'ਮਹਾਸਾਗਰ' 'ਚ ਵੀ ਕੰਮ ਕੀਤਾ ਹੈ।
ਸ਼ਿਲਪਾ ਨੇ 2000 ਤੋਂ 2003 ਦੇ ਵਿਚਕਾਰ ਪੰਜਾਬ ਯੂਨੀਵਰਸਿਟੀ ਨਾਲ ਪੜ੍ਹਾਈ ਕੀਤੀ। ਉਹ ਕੰਪਿਊਟਰ ਐਪਲੀਕੇਸ਼ਨ 'ਚ ਮਾਸਟਰ ਯਾਨੀ 'MCA' ਹੈ। ਉਸ ਨੇ ਕਰੀਬ 40 ਕਮਰਸ਼ੀਅਲ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ, 'ਸ਼ਿਲਪਾ', 'ਵਿਸ਼ਣੂ', 'ਇਕਰਾਰ ਬਾਏ ਚਾਂਸ', 'ਬਲੱਡੀ ਇਸ਼ਕ' ਅਤੇ 'ਮੇਲ ਮੇ ਮਸਤੀ' ਵਰਗੀਆਂ ਫਿਲਮਾਂ ਚ ਕੰਮ ਕਰ ਚੁੱਕੀ ਹੈ।