FacebookTwitterg+Mail

ਨਨਾਣ ਦੇ ਵਿਆਹ 'ਚ ਸ਼ਿਲਪਾ ਦੀ ਹੋਈ ਬੱਲੇ-ਬੱਲੇ, ਵੀਡੀਓ ਵਾਇਰਲ

shilpa shetty   nanad   reena wedding
26 February, 2019 11:10:40 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਦਰਅਸਲ ਇਹ ਵੀਡੀਓ ਸ਼ਿਲਪਾ ਦੇ ਨਨਾਣ ਦੇ ਵਿਆਹ ਦੀਆਂ ਹਨ। ਦੱਸ ਦੇਈਏ ਕਿ ਇਸ ਦੌਰਾਨ ਸ਼ਿਲਪਾ ਸ਼ੈੱਟੀ ਨੇ ਖੂਬ ਮਸਤੀ ਕੀਤੀ ਤੇ ਰੱਜ ਕੇ ਭੰਗੜਾ ਪਾਇਆ। ਇਸ ਦੀਆਂ ਕੁਝ ਵੀਡੀਓਜ਼ ਤੇ ਤਸਵੀਰਾਂ ਸ਼ਿਲਪਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੇਅਰ ਕੀਤੀਆਂ ਹਨ। 
Punjabi Bollywood Tadka
ਦੱਸ ਦਈਏ ਕਿ ਰਾਜ ਕੁੰਦਰਾ ਸ਼ਿਲਪਾ ਨਾਲ ਵਿਆਹ ਹੀ ਹਰ ਰਸਮ 'ਚ ਨਜ਼ਰ ਆਏ। ਇਥੋਂ ਤੱਕ ਕੀ ਉਹ ਵਿਆਹ 'ਚ ਸਿਲਪਾ ਨਾਲ ਡਾਂਸ ਕਰਦੇ ਵੀ ਦਿਸੇ ਸਨ।

Punjabi Bollywood Tadka

ਪਿਛਲੇ ਦਿਨੀਂ ਵਿਆਹ ਦੌਰਾਨ ਉਨ੍ਹਾਂ ਦੇ ਕੁਝ ਡਾਂਸ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਏ ਸਨ, ਦੋਵੇਂ ਭੰਗੜਾ ਪਾਉਂਦੇ ਨਜ਼ਰ ਆਏ ਸਨ। 

Punjabi Bollywood Tadka
ਦੱਸਣਯੋਗ ਹੈ ਕਿ ਨਨਾਣ ਦੀ ਸੰਗੀਤ 'ਤੇ ਸ਼ਿਲਪਾ ਨੇ ਸ਼ਰਾਰਾ ਪਾਇਆ ਸੀ ਅਤੇ ਬਰਾਤ ਵਾਲੇ ਦਿਨ ਉਸ ਨੇ ਰੈੱਡ ਕਲਰ ਦੀ ਸਾੜ੍ਹੀ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਰ ਲੱਗ ਰਹੀ ਸੀ।

Punjabi Bollywood Tadka

ਹਾਲਾਂਕਿ ਸ਼ਿਲਪਾ ਸ਼ੈੱਟੀ ਨੇ ਫਿਲਮ ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ ਪਰ ਉਹ ਆਪਣੇ ਫੈਨਜ਼ ਨਾਲ ਆਪਣੇ ਦਿਲ ਦੀ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।

Punjabi Bollywood Tadka


Tags: Silpa Shetty Raj Kundra Reena Kundra Bollywood Celebrity News in Punjabi Instagram Handle Mehendi And Sangeet Ceremony ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.