FacebookTwitterg+Mail

'ਗੁਲਾਬ-ਜਾਮੁਨ' ਨੂੰ ਦੇਖ ਕਿਉਂ ਬੇਕਾਬੂ ਹੋਈ ਸ਼ਿਲਪਾ, ਵੀਡੀਓ ਵਾਇਰਲ

shilpa shetty
18 December, 2018 11:50:44 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਭਾਵੇਂ ਆਪਣੇ-ਆਪ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੀਆਂ ਐਕਸਰਸਾਇਜ਼ ਕਰਦੀ ਰਹਿੰਦੀ ਹੈ ਅਤੇ ਆਪਣੇ ਖਾਣ-ਪੀਣ ਦਾ ਵੀ ਖਾਸ ਧਿਆਨ ਰੱਖਦੀ ਹੈ ਪਰ ਜਦੋਂ ਉਨ੍ਹਾਂ ਸਾਹਮਣੇ ਗੁਲਾਬ ਜਾਮੁਨ ਆ ਜਾਂਦੇ ਹਨ ਤਾਂ ਉਹ ਸਭ ਕੁਝ ਭੁੱਲ ਜਾਂਦੀ ਹੈ। ਕਿਉਂਕਿ ਸ਼ਿਲਪਾ ਸ਼ੈੱਟੀ ਨੂੰ ਗੁਲਾਬ ਜਾਮੁਨ ਬੇਹੱਦ ਪਸੰਦ ਹਨ। ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਿਸੇ ਦੁਕਾਨ ਤੇ ਗੁਲਾਬ ਜਾਮੁਨ ਖਾਂਦੀ ਨਜ਼ਰ ਆ ਰਹੀ ਰਹੀ ਹੈ।

 

 
 
 
 
 
 
 
 
 
 
 
 
 
 

The besssstttt #Sundaybinge evvveeerrrrr 😬Today got me Nostalgic, visited my school #stanthonys after 28 years, in Chembur where I was born and bred.. To celebrate that I had to visit #jhamas 🤪so many memories of this place that has the best #gulabjamuns ( these were hot😛) in the world!!(without any bias) the USP being ,that the taste is the same and consistent all these years..Burst of all those old flavours and memories.. It used to be a ritual on weekends to come here with my family to satiate our sweet tooth ..Packed 2 dozens🤦🏻‍♀️🤦🏻‍♀️ Dunno about my stomach but my heart is filled with happiness😍😇♥️ #nostalgic #sweettooth #happiness #memories #sundays #sundaysbelike #instagood #gratitude #foodcoma #foodie

A post shared by Shilpa Shetty Kundra (@theshilpashetty) on Dec 16, 2018 at 6:39am PST

ਵੀਡੀਓ 'ਚ ਉਹ ਆਖ ਰਹੀ ਹੈ, ''ਜਦੋਂ ਵੀ ਉਸ ਦੇ ਸਾਹਮਣੇ ਗੁਲਾਬ ਜਾਮੁਨ ਆਉਂਦੇ ਹਨ ਤਾਂ ਮੈਂ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦੀ। ਸ਼ਿਲਪਾ ਸ਼ੈੱਟੀ ਮੁਤਾਬਕ, ਭਾਵੇਂ ਗੁਲਾਬ ਜਾਮੁਨ ਦੀਆਂ ਕਈ ਕਿਸਮਾਂ ਹਨ ਪਰ ਉਸ ਨੂੰ ਅਸਲੀ ਗੁਲਾਬ ਜਾਮੁਨ ਹੀ ਪਸੰਦ ਹੈ। ਇਸ ਤੋਂ ਇਲਾਵਾ ਸ਼ਿਲਪਾ ਨੇ ਲਿਖਿਆ, ਗੁਲਾਬ ਜਾਮੁਨ ਖਾਣ ਦਾ ਸ਼ੌਂਕ ਉਸ ਨੂੰ ਸਕੂਲ ਦੇ ਦਿਨਾਂ ਤੋਂ ਹੀ ਸੀ। ਉਹ ਅਕਸਰ ਆਪਣੇ ਪਰਿਵਾਰ ਨਾਲ ਇਸ ਜਗ੍ਹਾ ਤੇ ਗੁਲਾਬ ਜਾਮੁਨ ਖਾਣ ਲਈ ਆਉਂਦੀ ਸੀ। ਸ਼ਿਲਪਾ ਦਾ ਕਹਿਣਾ ਹੈ ਕਿ ਗੁਲਾਬ ਜਾਮੁਨ ਖਾ ਕੇ ਉਸ ਦਾ ਢਿੱਡ ਤਾਂ ਭਰ ਜਾਂਦਾ ਹੈ ਪਰ ਮਨ ਨਹੀਂ।''


Tags: Shilpa Shetty Gulab jamun Instagram Video Bollywood Celebrity

Edited By

Sunita

Sunita is News Editor at Jagbani.