FacebookTwitterg+Mail

ਸ਼ਿਲਪਾ ਸ਼ੈੱਟੀ ਨੇ ਬੇਟੇ ਨੂੰ ਗੋਦੀ 'ਚ ਬਿਠਾ ਕੀਤਾ ਵਰਕਆਊਟ, ਵੀਡੀਓ ਵਾਇਰਲ

shilpa shetty
19 April, 2019 04:06:25 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫਿੱਟਨੈੱਸ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਸ਼ਿਲਪਾ ਨਾ ਸਿਰਫ ਹੈਵੀ ਵਰਕਆਊਟ 'ਚ ਵਿਸ਼ਵਾਸ ਰੱਖਦੀ ਹੈ ਸਗੋਂ ਯੋਗਾ 'ਚ ਪੂਰਾ ਧਿਆਨ ਦਿੰਦੀ ਹੈ। ਹਾਲ ਹੀ ਸ਼ਿਲਪਾ ਦਾ ਇਕ ਨਵਾਂ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆ ਰਹੀ ਹੈ। ਸ਼ਿਲਪਾ ਸ਼ੈੱਟੀ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਦੇਖਿਆ ਜਾ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਦੀ ਗੋਦੀ 'ਚ ਉਨ੍ਹਾਂ ਦਾ ਬੇਟਾ ਵਿਆਨ ਵੀ ਨਜ਼ਰ ਆ ਰਿਹਾ ਹੈ। ਵੀਡੀਓ ਦੇ ਕੈਪਸ਼ਨ 'ਚ ਸ਼ਿਲਪਾ ਸ਼ੈੱਟੀ ਨੇ ਲਿਖਿਆ ਹੈ ਕਿ ਪਾਰਟਨਰਸ ਵਰਕਆਊਟ ਡੇਅ, ਟਰਾਈਸੇਪਸ ਵਿਦ ਵੇਟ। ਵੀਡੀਓ ਦੌਰਾਨ ਸ਼ਿਲਪਾ ਇਹ ਵੀ ਕਹਿੰਦੀ ਨਜ਼ਰ ਆਉਂਦੀ ਹੈ ਕਿ ਮਾਂ ਹੋਣਾ ਆਸਾਨ ਕੰਮ ਨਹੀਂ ਹੈ।


ਉਂਝ ਤਾਂ ਹਰ ਮਾਂ ਦਾ ਆਪਣੇ ਬੱਚੇ ਨਾਲ ਖਾਸ ਕੁਨੈਕਸ਼ਨ ਹੁੰਦਾ ਹੈ ਪਰ ਸ਼ਿਲਪਾ ਦੀ ਆਪਣੇ ਬੇਟੇ ਨਾਲ ਜ਼ਬਰਦਸਤ ਬਾਂਡਿੰਗ ਹੈ। ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਨੇ ਵੱਡੇ ਪਰਦੇ ਤੋਂ ਦੂਰੀ ਬਣਾ ਲਈ ਹੈ। ਉਨ੍ਹਾਂ ਦੀ ਆਖਰੀ ਫਿਲਮ 2014 'ਚ 'ਢਿਸ਼ਕਿਆਊਂ' ਰਿਲੀਜ਼ ਹੋਈ ਸੀ।


Tags: Shilpa ShettyInstagramVideoBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.