FacebookTwitterg+Mail

ਸ਼ਿਲਪਾ ਨੇ ਫਿਟਨੈੱਸ ਵੱਲ ਧਿਆਨ ਨਾ ਦੇਣ ਵਾਲਿਆਂ ਨੂੰ ਦਿੱਤਾ ਖਾਸ ਮੈਸੇਜ, ਵੀਡੀਓ

shilpa shetty
10 July, 2019 09:53:30 AM

ਮੁੰਬਈ(ਬਿਊਰੋ)— ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਗੰਭੀਰ ਰਹਿੰਦੀ ਹੈ। ਉਹ ਖੁਦ ਨੂੰ ਫਿੱਟ ਰੱਖਣ ਲਈ ਯੋਗ ਦਾ ਸਹਾਰਾ ਲੈਂਦੀ ਹੈ। ਇਸ ਦੇ ਨਾਲ ਹੀ ਉਹ ਕਈ ਤਰ੍ਹਾਂ ਦੀਆਂ ਐਕਸਰਸਾਈਜ਼ ਵੀ ਕਰਦੀ ਹੈ। ਉਹ ਬੇਸ਼ੱਕ ਇਨ੍ਹੀਂ ਦਿਨੀਂ ਵਿਦੇਸ਼ 'ਚ ਛੁੱਟੀਆਂ ਮਨਾ ਰਹੀ ਹੈ ਪਰ ਇਸ ਦੇ ਬਾਵਜੂਦ ਉਹ ਆਪਣੀ ਐਕਸਰਸਾਈਜ਼ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰਦੀ। ਉਹ ਵਿਦੇਸ਼ 'ਚ ਹਨ ਪਰ ਉਹ ਆਪਣੀ ਕਸਰਤ ਕਰਨਾ ਨਹੀਂ ਭੁੱਲਦੀ। ਹਾਲ ਹੀ 'ਚ ਸ਼ਿਲਪਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਵਰਕ ਆਊਟ ਕਰਦੀ ਨਜ਼ਰ ਆ ਰਹੀ ਹੈ।


ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ਿਲਪਾ ਨੇ ਲਿਖਿਆ ਕਿ “You don’t stop brushing or eating on a holiday so why stop working out! Make Fitness a “WAY”of life , not a “WHY” in life  and I practice what I preach.. ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਨੂੰ ਲੈ ਕੇ ਕਾਫੀ ਸਚੇਤ ਰਹਿੰਦੀ ਹੈ ਅਤੇ ਅਕਸਰ ਮੁਸ਼ਕਲ ਐਕਸਰਸਾਈਜ਼ ਕਰਦੇ ਸ਼ਿਲਪਾ ਨੂੰ ਦੇਖਿਆ ਜਾਂਦਾ ਹੈ।


Tags: Shilpa ShettyWorkout VideoInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari