FacebookTwitterg+Mail

ਸ਼ਿਲਪਾ ਨੇ ਭਰੀ ਸਭਾ ’ਚ ਪੀ. ਐੱਮ. ਮੋਦੀ ਦੇ ਪੈਰ ਛੂਹੇ

shilpa shetty
30 August, 2019 09:15:22 AM

ਨਵੀਂ ਦਿੱਲੀ(ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ’ਚ ਸਰੀਰਕ ਕਸਰਤਾਂ ਅਤੇ ਖੇਡਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਵੀਰਵਾਰ ਨੂੰ ‘ਫਿੱਟ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਦੇਸ਼ ਭਰ ’ਚ ਸਾਰਿਆਂ ਨੂੰ ਫਿੱਟ ਰੱਖਣ ਦੀ ਪਹਿਲ ਦਾ ਬਾਲੀਵੁੱਡ ਸੈਲੀਬ੍ਰਿਟੀ ਨੇ ਵੀ ਸਮਰਥਨ ਕੀਤਾ, ਜਿਸ ਦੇ ਤਹਿਤ ਸ਼ਿਲਪਾ ਸ਼ੈੱਟੀ ਸਣੇ ਕਈ ਦਿੱਗਜ ਇੰਦਰਾ ਗਾਂਧੀ ਸਟੇਡੀਅਮ ’ਚ ਪਹੁੰਚੇ। ਇਸ ਦੌਰਾਨ ਸ਼ਿਲਪਾ ਸ਼ੈੱਟੀ ਦਾ ਇਕ ਵੀਡੀਓ ਵੀ ਸਾਹਮਣੇ ਆਇਆ, ਜੋ ਕਾਫੀ ਵਾਇਰਲ ਹੋ ਰਿਹਾ ਹੈ।
Punjabi Bollywood Tadka
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਪੀ.ਐੱਮ. ਕਤਾਰ ’ਚ ਖੜ੍ਹੇ ਹੋ ਕੇ ਸਾਰਿਆਂ ਨੂੰ ਮਿਲ ਰਹੇ ਹਨ। ਇਸ ਦੌਰਾਨ ਜਦ ਉਹ ਸ਼ਿਲਪਾ ਸ਼ੈੱਟੀ ਕੋਲ ਪਹੁੰਚਦੇ ਹਨ ਤਾਂ ਅਭਿਨੇਤਰੀ ਪਹਿਲਾਂ ਉਨ੍ਹਾਂ ਨੂੰ ਦੋਵੇਂ ਹੱਥ ਜੋੜ ਕੇ ਨਮਸਤੇ ਕਰਦੀ ਹੈ ਤੇ ਫਿਰ ਝੁਕ ਕੇ ਪੈਰ ਛੂਹ ਲੈਂਦੀ ਹੈ। ਸ਼ਿਲਪਾ ਦਾ ਇਹ ਅੰਦਾਜ਼ ਲੋਕਾਂ ਨੂੰ ਬਹੁਤ ਪਸੰਦ ਆਇਆ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਜਮ ਕੇ ਤਾਰੀਫ ਹੋ ਰਹੀ ਹੈ।
Punjabi Bollywood Tadka


Tags: Shilpa ShettyFit India MovementNational Sports DayNarendra Modi

About The Author

manju bala

manju bala is content editor at Punjab Kesari