ਮੁੰਬਈ (ਬਿਊਰੋ)— ਬੀਤੀ ਰਾਤ ਅਭਿਨੇਤਰੀ ਸ਼ਮਿਤਾ ਸ਼ੈੱਟੀ ਨੇ ਮੁੰਬਈ ਸਥਿਤ ਓਲਾਈਵ ਰੈਸਟੋਰੈਂਟ 'ਚ ਬਰਥਡੇ ਪਾਰਟੀ ਦਾ ਆਯੋਜਨ ਕੀਤਾ। ਇਸ ਮੌਕੇ ਬਰਥਡੇ ਗਰਲ ਸ਼ਮਿਤਾ ਰੈੱਡ ਕਲਰ ਦੀ ਆਊਟਫਿੱਟ 'ਚ ਕਾਫੀ ਗਲੈਮਰਸ ਦਿਖਾਈ ਦੇ ਰਹੀ ਸੀ।
ਇਸ ਪਾਰਟੀ 'ਚ ਇਲਿਆਨਾ ਡਿਕਰੂਜ਼, ਸ਼ਿਲਪਾ ਸ਼ੈੱਟੀ, ਡੀਨੋ ਮੋਰਿਆ, ਅਰਜਨ ਬਾਜ਼ਵਾ, ਗੌਤਮ ਗੁਲਾਟੀ, ਸੂਰਜ ਪੰਚੋਲੀ ਸਮੇਤ ਕਈ ਸਟਾਰਜ਼ ਨੇ ਪਾਰਟੀ 'ਚ ਸ਼ਿਰਕਤ ਕੀਤੀ। ਪਾਰਟੀ ਮੌਕੇ ਸ਼ਮਿਤਾ ਆਪਣੀ ਭੈਣ ਸ਼ਿਲਪਾ ਸੈੱਟੀ ਨਾਲ ਪੋਜ਼ ਦਿੰਦੀ ਨਜ਼ਰ ਆਈ ਸੀ।
ਦੱਸਣਯੋਗ ਹੈ ਕਿ 2 ਫਰਵਰੀ, 1979 ਨੂੰ ਮੁੰਬਈ 'ਚ ਜਨਮੀ ਸ਼ਮਿਤਾ 39 ਸਾਲ ਦੀ ਹੋ ਚੁੱਕੀ ਹੈ। ਸ਼ਮਿਤਾ ਅਦਾਕਾਰਾ ਦੇ ਨਾਲ-ਨਾਲ ਬਿਹਤਰੀਨ ਇੰਟੀਰੀਅਰ ਡਿਜ਼ਾਈਨਰ ਵੀ ਹੈ। ਯਸ਼ਰਾਜ ਦੀ ਫਿਲਮ 'ਮੁਹੱਬਤੇਂ' ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਸ਼ਮਿਤਾ ਫਿਲਹਾਲ ਫਿਲਮਾਂ ਇੰਡਸਟਰੀ ਤੋਂ ਬਿਜ਼ਨੈੱਸ ਸੰਭਾਲ ਰਹੀ ਹੈ।
ਇਲਿਆਨਾ ਡਿਕਰੂਜ਼
ਡੀਨੋ ਮੋਰਿਆ
ਗੌਤਮ ਗੁਲਾਟੀ
ਅਰਜਨ ਬਾਜ਼ਵਾ
ਸੂਰਜ ਪੰਚੋਲੀ