ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਉਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਹੈ, ਜਿਸ 'ਚ ਇਕ ਕਲੀਨਿਕ ਤੋਂ ਬਾਹਰ ਆਉਂਦੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਪ੍ਰੈਗਨੈਟ ਹੋਣ ਦੇ ਅੰਦਾਜੇ ਲਗਾਏ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਪ੍ਰੈਗਨੈਟ ਨਹੀਂ ਹੈ ਅਤੇ ਉਹ ਉੱਥੇ ਸਿੰਪਲ ਚੈੱਕਅੱਪ ਲਈ ਗਈ ਸੀ। ਜਦੋਂ ਸ਼ਿਲਪਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਛਾਈ ਤਾਂ ਉਦੋਂ ਹੀ ਉਸਦੀ ਪ੍ਰੈਗਨੈਂਸੀ ਨੂੰ ਲੈ ਕੇ ਕਈ ਤਰ੍ਹਾਂ ਦੇ MEMES ਵਾਇਰਲ ਹੋਣੇ ਸ਼ੁਰੂ ਹੋ ਗਏ ਸਨ।
ਇਹ MEMESਇੰਨੇ ਜ਼ਿਆਦਾ ਵਾਇਰਲ ਹੋਣ ਲੱਗੇ ਕਿ ਪ੍ਰੈਗਨੈਂਸੀ ਦੀਆਂ ਅਫਵਾਹਾਂ ਦਾ ਖੰਡਨ ਕਰਨ ਲਈ ਸ਼ਿਲਪਾ ਨੂੰ ਟਵੀਟ ਕਰਕੇ ਜਾਣਕਾਰੀ ਦੇਣੀ ਪਈ। ਸ਼ਿਲਪਾ ਨੇ ਟਵੀਟ ਕਰਦੇ ਹੋਏ ਲਿਖਿਆ, ''ਸ਼ਿਲਪਾ ਨੂੰ ਕੁਝ ਨਹੀਂ ਹੋਇਆ... ਹੇ ਭਗਵਾਨ! ਮੈਂ ਰੂਟੀਨ ਚੈਕਅੱਪ ਲਈ ਗਈ ਸੀ, ਇਹ ਜਾਣਨ ਲਈ ਕਿ ਮੇਰਾ ਸਰੀਰ ਬਾਹਰ ਦੀ ਤਰ੍ਹਾਂ ਸਿਹਤਮੰਦ ਹੈ ਜਾਂ ਨਹੀਂ। ਸਾਨੂੰ ਕੁਝ ਕਰਨਾ ਚਾਹੀਦਾ ਹੈ, ਹਮੇਸ਼ਾ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਹਾਂ ਮੈਂ ਪ੍ਰੈਗਨੈਟ ਨਹੀਂ ਹਾਂ।
ਦੱਸਣਯੋਗ ਹੈ ਕਿ ਸ਼ਿਲਪਾ ਆਪਣੀ ਸਿਹਤ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ। ਸ਼ਿਲਪਾ ਅਕਸਰ ਆਪਣੀ ਵਰਕਆਊਟ ਵੀਡੀਓਜ਼ ਅਤੇ ਤਸਵੀਰਾਂ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਜੋ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ।