ਮੁੰਬਈ (ਬਿਊਰੋ)— ਬੀ-ਟਾਊਨ 'ਚ ਅੱਜਕਲ ਗਣੇਸ਼ ਚਤੁਰਥੀ ਦੀ ਧੂਮ ਹੈ। ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਕਾਫੀ ਧੂਮ-ਧਾਮ ਨਾਲ ਗਣਪਤੀ ਵਿਸਰਜਨ ਕੀਤਾ।
ਉਨ੍ਹਾਂ ਦੀਆਂ ਇਸ ਦੌਰਾਨ ਦੀਆਂ ਕਈ ਖੂਬਸੂਰਤ ਤਸਵੀਰਾਂ ਅਸੀਂ ਤੁਹਾਡੇ ਲਈ ਲਿਆਏ ਹਾਂ।
ਇਸ ਦੌਰਾਨ ਸ਼ਿਲਪਾ ਸ਼ੈੱਟੀ ਬੇਹੱਦ ਖੁਸ਼ ਨਜ਼ਰ ਆ ਰਹੀ ਸੀ।
ਤਸਵੀਰਾਂ 'ਚ ਤੁਸੀਂ ਸ਼ਿਲਪਾ ਸ਼ੈੱਟੀ ਨੂੰ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਬੇਟੇ ਵਿਆਨ ਅਤੇ ਭੈਣ ਸ਼ਮਿਤਾ ਸ਼ੈੱਟੀ ਨਾਲ ਦੇਖ ਸਕਦੇ ਹੋ।
ਸ਼ਿਲਪਾ ਸ਼ੈੱਟੀ ਇਸ ਦੌਰਾਨ ਜਸ਼ਨ 'ਚ ਡੁੱਬੀ ਨਜ਼ਰ ਆ ਰਹੀ ਸੀ, ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨਾਲ ਰੱਜ ਕੇ ਡਾਂਸ ਕੀਤਾ।
ਗਣਪਤੀ ਨਾਲ ਸ਼ਿਲਪਾ ਨੇ ਮੀਡੀਆ ਨੂੰ ਕਾਫੀ ਪੋਜ਼ ਵੀ ਦਿੱਤੇ।
ਦੱਸ ਦੇਈਏ ਕਿ ਸ਼ਿਲਪਾ ਨੇ ਬੁੱਧਵਾਰ ਨੂੰ ਰਾਤ 'ਚ ਗਣੇਸ਼ ਜੀ ਦਾ ਸਵਾਗਤ ਆਪਣੇ ਘਰ ਕੀਤਾ ਸੀ।
ਵਿਸਰਜਨ ਦੌਰਾਨ ਸ਼ਿਲਪਾ ਪਿੰਕ ਕਲਰ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨੇ ਵੀ ਸ਼ੁੱਕਰਵਾਰ ਨੂੰ ਗਣਪਤੀ ਦਾ ਵਿਸਰਜਨ ਕਰ ਦਿੱਤਾ।
ਸ਼ਿਲਪਾ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਅਤੇ ਪੂਰੇ ਪਰਿਵਾਰ ਨੇ ਖੂਬ ਡਾਂਸ ਅਤੇ ਜਸ਼ਨ ਮਨਾਇਆ।