FacebookTwitterg+Mail

ਅਮੇਜ਼ਨ ਪ੍ਰਾਈਮ ਵੀਡੀਓ ਨੇ ਲਾਂਚ ਕੀਤਾ 'ਹੇਅਰ ਮੀ, ਲਵ ਮੀ'

shilpa shetty
19 September, 2018 02:34:28 PM

ਮੁੰਬਈ (ਬਿਊਰੋ)— 'ਹੇਅਰ ਮੀ, ਲਵ ਮੀ' ਇਕ ਮਜ਼ੇਦਾਰ ਤੇ ਸ਼ੈਲੀ ਪਰਿਭਾਸ਼ਤ ਰਿਐਲਟੀ ਸ਼ੋਅ ਹੈ, ਜੋ 'ਵਰਚੁਅਲ ਬਲਾਈਂਡ ਡੇਟਿੰਗ' ਦੀ ਧਾਰਨਾ ਨੂੰ ਪੇਸ਼ ਕਰਦਾ ਹੈ, ਜੋ ਇਕ ਅਦਭੁੱਤ ਨਵੇਂ ਫਾਰਮੈਟ 'ਚ ਟੈਕਨਾਲੋਜੀ ਤੇ ਮਨੁੱਖੀ ਗੱਲਬਾਤ ਨੂੰ ਜੋੜਦੀ ਹੈ। ਅਮੇਜ਼ਨ ਪ੍ਰਾਈਮ ਵੀ਼ਡੀਓ ਨੇ ਆਪਣੀ ਅਗਲੀ ਪ੍ਰਾਈਮ ਓਰਿਜਨਲ ਲ਼ੜੀ 'ਹੇਅਰ ਮੀ, ਲਵ ਮੀ' ਦੇ ਲਾਂਚ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਕੁੰਦਰਾ ਮੇਂਟਰ ਦੀ ਭੂਮਿਕਾ ਨਿਭਾਏਗੀ।

ਤਜਰਬੇਕਾਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਕੁੰਦਰਾ ਲੜੀ 'ਚ ਰਿਲੇਸ਼ਨਸ਼ਿਪ ਗਾਈਡ ਤੇ ਵਿਸ਼ਵਾਸਪਾਤਰ ਦੀ ਭੂਮਿਕਾ 'ਚ ਮੁਕਾਬਲੇਬਾਜ਼ਾਂ ਨੂੰ ਅੱਜ ਦੇ ਡਿਜੀਟਲ ਯੁੱਗ 'ਚ ਰੋਮਾਂਸ ਦੇ ਲੈਣ-ਦੇਣ ਨੂੰ ਸਮਝਣ ਤੇ ਅਪਨਾਉਣ 'ਚ ਮਦਦ ਕਰਦੀ ਹੋਈ ਨਜ਼ਰ ਆਏਗੀ। ਫ੍ਰੀਮੈਂਟਲ ਇੰਡੀਆ ਵਲੋਂ ਨਿਰਮਤ 'ਹੇਅਰ ਮੀ, ਲਵ ਮੀ' 10 ਕਿਸ਼ਤਾਂ ਦੀ ਲੜੀ ਹੈ, ਜੋ 28 ਸਤੰਬਰ ਤੋਂ ਸਿਰਫ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਦਰਸ਼ਕਾਂ ਲਈ ਮੁਹੱਈਆ ਹੋਵੇਗੀ। ਇਸ ਸ਼ੋਅ 'ਚ ਵਿਭਿੰਨ ਉਮੀਦਾਂ ਤੇ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧ ਰੱਖਣ ਵਾਲੀਆਂ 21 ਤੋਂ 32 ਸਾਲ ਦੀ ਉਮਰ ਦੀਆਂ ਨੌਜਵਾਨ ਔਰਤਾਂ ਨਜ਼ਰ ਆਉਣਗੀਆਂ, ਜੋ ਇਥੇ ਆਪਣੇ ਪਿਆਰ ਤੇ ਜੀਵਨ ਸਾਥੀ ਦੀ ਭਾਲ ਕਰਨਗੀਆਂ।


Tags: Shilpa Shetty Amazon Prime Video Hear Me Love Me Original Series Dating Bollywood Actress

Edited By

Kapil Kumar

Kapil Kumar is News Editor at Jagbani.