ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੂੰ ਬੀਤੇ ਦਿਨ ਸ਼ੁੱਕਰਵਾਰ ਪਰਿਵਾਰ ਨਾਲ ਡਿਨਰ 'ਤੇ ਦੇਖਿਆ ਗਿਆ। ਸ਼ਿਲਪਾ ਨਾਲ ਪਤੀ ਰਾਜ ਕੁੰਦਰਾ, ਬੇਟਾ ਵਿਆਨ ਅਤੇ ਉਸ ਦੀ ਮਾਂ ਸੁਨੰਦਾ ਮੌਜੂਦ ਸੀ।
ਰੈਸਟੋਰੈਂਟ ਦੇ ਬਾਹਰ ਸ਼ਿਲਪਾ ਆਪਣੀ ਮਾਂ ਦੇ ਹੱਥਾਂ 'ਚ ਹੱਥ ਪਾਈ ਨਜ਼ਰ ਆਈ। ਤਸਵੀਰ 'ਚ ਮਾ-ਬੇਟੀ ਦੇ ਰਿਸ਼ਤੇ ਦੀ ਸ਼ਾਨਦਾਰ ਝਲਕ ਦੇਖਣ ਨੂੰ ਮਿਲ ਰਹੀ ਸੀ। ਉੱਥੇ ਹੀ ਰਾਜ ਕੁੰਦਰਾ ਬੇਟੇ ਵਿਆਨ ਦਾ ਹੱਥ ਫੜੇ ਨਜ਼ਰ ਆਏ।
ਹਾਲ ਹੀ 'ਚ ਸ਼ਿਲਪਾ ਨੇ ਵਿਆਨ ਦੀ ਮਾਰਸ਼ਲ ਆਰਟ ਸਟੰਟ ਕਰਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ। ਸਫੈਦ ਟੀ-ਸ਼ਰਟ ਤੇ ਗ੍ਰੇਅ ਟਰੈਕ ਪੈਂਟ 'ਚ ਸ਼ਿਲਪਾ ਕਾਫੀ ਸਟਾਈਲਿਸ਼ ਲੱਗ ਰਹੀ ਸੀ।