FacebookTwitterg+Mail

ਵਿਦੇਸ਼ 'ਚ ਚੰਨ ਨਾ ਦਿਸਣ 'ਤੇ ਸ਼ਿਲਪਾ ਨੇ ਇਸ ਖਾਸ ਤਰੀਕੇ ਨਾਲ ਖੋਲ੍ਹਿਆ ਕਰਵਾਚੌਥ

shilpa shetty
28 October, 2018 11:50:36 AM

ਮੁੰਬਈ (ਬਿਊਰੋ)— ਬੀ ਟਾਊਨ 'ਚ ਸਭ ਨੇ ਕਰਵਾਚੌਥ ਕਾਫੀ ਧੂਮਧਾਮ ਨਾਲ ਮਨਾਇਆ। ਅਜਿਹੇ 'ਚ ਸਾਰੇ ਸ਼ਿਲਪਾ ਸ਼ੈੱਟੀ ਨੂੰ ਕਾਫੀ ਮਿਸ ਕਰ ਰਹੇ ਸਨ। ਦਰਸਅਲ, ਸ਼ਿਲਪਾ ਨੇ ਇਸ ਵਾਰ ਕਰਵਾਚੌਥ ਭਾਰਤ 'ਚ ਨਹੀਂ, ਬਲਕਿ ਸ਼ੀਲੰਕਾ 'ਚ ਸੈਲੀਬ੍ਰੇਟ ਕੀਤਾ ਹੈ। ਇਕ ਈਵੈਂਟ ਕਰਕੇ ਸ਼ਿਲਪਾ ਨੂੰ ਉੱਥੇ ਜਾਣਾ ਪਿਆ। ਹਾਲ ਹੀ 'ਚ ਸ਼ਿਲਪਾ ਨੇ ਸੋਸ਼ਲ ਮੀਡੀਆ 'ਤੇ ਉੱਥੇ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਉਹ ਪਤੀ ਰਾਜ ਕੁੰਦਰਾ ਨਾਲ ਕਰਵਾ ਚੌਥ ਦੀ ਪੂਜਾ ਕਰਦੀ ਦਿਖਾਈ ਦੇ ਰਹੀ ਹੈ।

Punjabi Bollywood Tadka
ਦਿਲਚਸਪ ਗੱਲ ਇਹ ਹੈ ਕਿ ਸ਼੍ਰੀਲੰਕਾ 'ਚ ਸ਼ਿਲਪਾ ਨੇ ਵਰਤ ਤਾਂ ਰੱਖ ਲਿਆ ਪਰ ਦੇਰ ਰਾਤ ਸਾਢੇ ਨੌ ਵਜੇ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਉਸ ਨੂੰ ਚੰਨ ਨਜ਼ਰ ਨਹੀਂ ਆਇਆ। ਅਜਿਹੇ 'ਚ ਉਸ ਨੇ ਭਾਰਤ ਤੋਂ ਆਪਣੀ ਇਕ ਦੋਸਤ ਰਾਹੀਂ ਚੰਨ ਦੀ ਤਸਵੀਰ ਮੰਗਵਾਈ ਅਤੇ ਫਿਰ ਵਰਤ ਖੋਲ੍ਹਿਆ। ਤੁਹਾਨੂੰ ਦੱਸ ਦੇਈਏ ਸ਼ਿਲਪਾ ਦੇ ਨਾਲ-ਨਾਲ ਉਸ ਦੇ ਪਤੀ ਰਾਜ ਕੁੰਦਰਾ ਨੇ ਵੀ ਵਰਤ ਰੱਖਿਆ ਸੀ।

Punjabi Bollywood Tadka
ਸ਼ਿਲਪਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, ''ਇਹ ਤਸਵੀਰ ਬੇਹੱਦ ਖਾਸ ਹੈ...ਤਸਵੀਰ 'ਚ ਲਾਈਟ 'ਤੇ ਧਿਆਨ ਦਿਓ ਜੋ ਕਿ ਚੰਨ ਦੀ ਤਰ੍ਹਾਂ ਦਿਖਾਈ ਦੇ ਰਹੀ ਹੈ। ਸਾਨੂੰ ਸ਼੍ਰੀਲੰਕ 'ਚ ਰਾਤ 9:30 ਵਜੇ ਤੱਕ ਚੰਨ ਨਹੀਂ ਦਿਸਿਆ ਤਾਂ ਅਸੀਂ ਆਪਣਾ ਵਰਤ ਖੋਲ੍ਹ ਲਿਆ। ਜੀ ਹਾਂ, ਰਾਜ ਨੇ ਵੀ ਵਰਤ ਰੱਖਿਆ ਹੈ। ਮੇਰੀ ਦੋਸਤ ਨੇ ਮੁੰਬਈ ਤੋਂ ਚੰਨ ਦੀ ਤਸਵੀਰ ਭੇਜ ਦਿੱਤੀ ਸੀ ਜਿਸ ਨੂੰ ਦੇਖ ਅਸੀਂ ਆਪਣਾ ਵਰਤ ਖੋਲ੍ਹ ਲਿਆ। ਰਾਜ ਕੁੰਦਰਾ ਤੁਸੀਂ ਮੇਰੇ ਸੂਰਜ ਹੋ, ਮੇਰੇ ਚੰਨ ਹੋ ਅਤੇ ਮੇਰੀ ਦੁਨੀਆ ਹੋ...ਮੇਰੇ ਨਾਲ ਆਉਣ ਲਈ ਧੰਨਵਾਦ...ਸਭ ਨੂੰ ਕਰਵਾ ਚੌਥ ਦੀ ਵਧਾਈਆਂ''।


Tags: Shilpa Shetty Raj Kundra Karva Chauth Instagram Moon Bollywood Actress

Edited By

Kapil Kumar

Kapil Kumar is News Editor at Jagbani.