FacebookTwitterg+Mail

ਸ਼ਿਲਪਾ ਸ਼ੈੱਟੀ ਨੇ ਸਾਈਂ ਬਾਬਾ ਨੂੰ ਚੜ੍ਹਾਇਆ ਸੋਨੇ ਦਾ ਮੁਕੁਟ

shilpa shetty
16 November, 2018 04:26:06 PM

ਮੁੰਬਈ(ਬਿਊਰੋ)— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਸ਼ਿਰਡੀ ਜਾ ਕੇ ਸਾਈਂ ਬਾਬਾ ਦੇ ਦਰਸ਼ਨ ਕੀਤੇ। ਉਸ ਨਾਲ ਪਤੀ ਰਾਜ ਕੁੰਦਰਾ, ਬੇਟਾ ਵਿਯਾਨ, ਭੈਣ ਸ਼ਮਿਤਾ ਸ਼ੈੱਟੀ ਤੇ ਮਾਂ ਸੁਨੰਦਾ ਸ਼ੈੱਟੀ ਮੌਜੂਦ ਸੀ। ਸਾਰਿਆਂ ਨੇ ਸਾਈ ਬਾਬਾ ਜੀ ਦਾ ਆਸ਼ੀਰਵਾਦ ਲਿਆ। ਅਦਾਕਾਰਾ ਨੇ ਬਾਬਾ ਨੂੰ ਸੋਨੇ ਦਾ ਮੁਕੁਟ ਨੂੰ ਬਾਬਾ ਦੇ ਸਿਰ 'ਤੇ ਪਾ ਰਹੇ ਹਨ। ਇਸ ਦੌਰਾਨ ਬਾਬਾ ਦੀ ਪ੍ਰਾਥਨਾ-ਅਰਚਨਾ ਕਰਦੀ ਦਿਸੀ ਸ਼ਿਲਪਾ ਦੀ ਫੈਮਿਲੀ। 

Punjabi Bollywood Tadka
ਦੱਸ ਦੇਈਏ ਕਿ ਸ਼ਿਲਪਾ ਸ਼ੈੱਟੀ ਸਾਈਂ ਬਾਬਾ ਨੂੰ ਮੰਨਦੀ ਹੈ ਤੇ ਉਨ੍ਹਾਂ ਦੀ ਵੱਡੀ ਭਗਤ ਹੈ। ਸ਼ਿਲਪਾ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਕੈਪਸ਼ਨ 'ਚ ਉਸ ਨੇ ਲਿਖਿਆ, ''ਧੰਨਵਾਧ ਸਾਈਂ ਹਰ ਚੀਜ ਲਈ। ਵਿਸ਼ਵਾਸ਼ ਤੇ ਧੀਰਜ ਰੱਖਣਾ ਤੁਸੀਂ ਮੈਨੂੰ ਸਿਖਾਇਆ। ਸਾਈਂ ਸਮਾਧੀ ਦੇ 100 ਸਾਲਾਂ ਨੂੰ ਸੈਲੀਬ੍ਰੇਟ ਕਰ ਰਹੀ ਹਾਂ।''

Punjabi Bollywood Tadka
ਦੱਸਣਯੋਗ ਹੈ ਕਿ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਫਿਲਮਾਂ 'ਚ ਨਜ਼ਰ ਨਹੀਂ ਆ ਰਹੀ ਹੈ ਪਰ ਉਹ ਟੀ. ਵੀ. 'ਤੇ ਰਿਐਲਿਟੀ ਸ਼ੋਅਜ਼ ਨੂੰ ਜੱਜ ਕਰਦੀ ਨਜ਼ਰ ਆ ਰਹੀ ਹੈ। ਉਹ ਕਈ ਡਾਂਸਿੰਗ ਟੀ. ਵੀ. ਸ਼ੋਅਜ਼ ਦਾ ਹਿੱਸਾ ਬਣ ਚੁੱਕੀ ਹੈ। ਸ਼ਿਲਪਾ ਸ਼ੈੱਟੀ ਟੀ. ਵੀ. ਤੋਂ ਇਲਾਵਾ ਈਵੈਂਟਸ, ਪਾਰਟੀਆਂ ਤੇ ਐਵਾਰਡਜ਼ ਸ਼ੋਅ 'ਚ ਵੀ ਨਜ਼ਰ ਆਉਂਦੀ ਰਹਿੰਦੀ ਹੈ।


Tags: Shilpa Shetty Sai Baba InstagramShamita Shetty Raj Kundra Bollywood Celebrity

About The Author

sunita

sunita is content editor at Punjab Kesari