FacebookTwitterg+Mail

ਸ਼ਿਲਪਾ ਨੇ ਸਲਮਾਨ ਦੀ ਸ਼ਰਟ ਦੇ ਬਟਨ ਖੋਲ੍ਹ ਕੇ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

shilpa shetty and salman khan
26 July, 2018 11:38:20 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ 'ਦਸ ਕਾ ਦਮ' 'ਚ ਇਸ ਵਾਰ ਦੋ ਖੂਬਸੂਰਤ ਮਹਿਮਾਨ ਸ਼ਿਲਪਾ ਸ਼ੈੱਟੀ ਤੇ ਫਰਾਹ ਖਾਨ ਨਜ਼ਰ ਆਉਣਗੀਆਂ। ਇਹ ਸ਼ੋਅ ਹੁਣ ਵੀਕੈਂਡ 'ਤੇ ਰਾਤ 9:30 ਵਜੇ ਆਵੇਗਾ। ਪ੍ਰੋਮੋ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਸ਼ਿਲਪਾ ਜਿਵੇਂ ਹੀ ਸੈੱਟ 'ਤੇ ਐਂਟਰੀ ਕਰਦੀ ਹੈ, ਉਹ ਸਲਮਾਨ ਕੋਲ ਜਾ ਕੇ ਉਨ੍ਹਾਂ ਦੀ ਸ਼ਰਟ ਦੇ ਬਟਨ ਖੋਲ੍ਹਣ ਲੱਗ ਜਾਂਦੀ ਹੈ ਅਤੇ ਬਾਅਦ 'ਚ ਆਖਦੀ ਹੈ, 'ਬੰਦ ਹੀ ਰਹਿਣ ਦੋ'। ਸ਼ਿਲਪਾ ਦੀ ਇਹ ਸ਼ਰਾਰਤ ਨੂੰ ਦੇਖ ਕੇ ਸਾਰੇ ਹੱਸਣ ਲੱਗ ਜਾਂਦੇ ਹਨ।

ਸ਼ੋਅ ਦੌਰਾਨ ਫਰਾਹ ਖਾਨ ਸ਼ਿਕਾਇਤ ਕਰਦੀ ਹੈ ਕਿ ਜਿਵੇਂ ਸਲਮਾਨ ਨੇ ਸ਼ਿਲਪਾ ਨੂੰ ਗਲੇ ਲਾਇਆ, ਉਂਝ ਮੈਨੂੰ ਵੀ ਲਾਇਆ ਜਾਵੇਗਾ। ਦੱਸ ਦੇਈਏ ਕਿ ਇਹ ਐਪੀਸੋਡ ਕਾਫੀ ਮਸਤੀ ਭਰਿਆ ਹੋਵੇਗਾ। ਸਲਮਾਨ ਖਾਨ, ਫਰਾਹ ਤੇ ਸ਼ਿਲਪਾ ਤੋਂ ਸਵਾਲ ਪੁੱਛਦੇ ਹਨ ਕਿ, ਕਿੰਨੇ ਫੀਸਦੀ ਅੰਗਰੇਜ਼ੀ ਬੋਲਣ ਵਾਲੀਆਂ ਲੜਕੀਆਂ ਤੋਂ ਇੰਪ੍ਰੈੱਸ ਹੁੰਦੇ ਹਨ।

ਇਸ 'ਤੇ ਫਰਾਹ ਨੇ ਕਿਹਾ ਕਿ ਮੈਂ ਇਕ ਅਜਿਹੇ ਲੜਕੇ ਨੂੰ ਜਾਣਦੀ ਹਾਂ, ਜਿਹੜਾ ਲੜਕੀਆਂ ਦੇ ਅੰਗਰੇਜ਼ੀ ਬੋਲਣ ਤੋਂ ਇੰਪ੍ਰੈੱਸ ਹੁੰਦਾ ਹੈ। ਦਿਲਚਸਪ ਗੱਲ ਇਹ ਹੈ ਕਿ ਉਹ ਸਲਮਾਨ ਦੀ ਹੀ ਗੱਲ ਕਰ ਰਹੀ ਹੁੰਦੀ ਹੈ। ਸ਼ਿਲਪਾ ਆਖਦੀ ਹੈ ਕਿ, ਜਿਹੜੀ ਲੜਕੀ ਬੇਹੱਦ ਸਟਾਈਲ ਨਾਲ ਅੰਗਰੇਜ਼ੀ ਬੋਲਦੀ ਹੈ, ਸਲਮਾਨ ਉਸ ਤੋਂ ਜਲਦੀ ਇੰਪ੍ਰੈੱਸ ਹੋ ਜਾਂਦੇ ਹਨ।

 


Tags: Shilpa ShettySalman KhanFarah Khan10 Ka DumInstagramVideoBharatBollywood Celebrity

Edited By

Sunita

Sunita is News Editor at Jagbani.