FacebookTwitterg+Mail

ਸ਼ਿਲਪਾ ਸ਼ੈੱਟੀ ਦਾ ਖੁਲਾਸਾ, ਇਸ ਬੀਮਾਰੀ ਕਾਰਨ ਲਿਆ ਸੀ 'ਸਰੋਗੇਸੀ' ਨਾਲ ਮਾਂ ਬਣਨ ਦਾ ਫੈਸਲਾ

shilpa shetty become mother of daughter to surrogacy
14 May, 2020 12:13:54 PM

ਮੁੰਬਈ (ਬਿਊਰੋ) — ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇਸੇ ਸਾਲ ਫਰਵਰੀ 'ਚ ਸਰੋਗੇਸੀ ਨਾਲ ਇਕ ਧੀ ਨੂੰ ਜਨਮ ਦਿੱਤਾ ਹੈ। ਉਸ ਦੀ ਧੀ ਦਾ ਨਾਂ ਸਮਿਸ਼ਾ ਹੈ ਤੇ ਉਸ ਦਾ ਪਹਿਲਾਂ ਵੀ ਇਕ ਬੇਟਾ ਹੈ, ਜਿਸ ਦਾ ਨਾਂ ਵਿਯਾਨ ਹੈ। ਹਾਲ ਹੀ 'ਚ ਮਦਰਸ ਡੇ ਦੇ ਮੌਕੇ 'ਤੇ ਸ਼ਿਲਪਾ ਸ਼ੈੱਟੀ ਨੇ ਆਪਣੀ ਸਰੋਗੇਸੀ ਨਾਲ ਗਰਭਧਾਰਨ ਦੀ ਸਮੱਸਿਆ ਬਾਰੇ ਦੱਸਿਆ। ਉਨ੍ਹਾਂ ਨੇ ਇਕ ਵੈੱਬ ਸਾਈਟ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਉਹ ਕਈ ਸਾਲਾਂ ਤੱਕ ਗਰਭਧਾਰਨ ਦੀ ਕੋਸ਼ਿਸ਼ ਕਰਦੀ ਰਹੀ ਪਰ ਇਕ ਬੀਮਾਰੀ ਕਾਰਨ ਵਾਰ-ਵਾਰ ਉਸ ਨੂੰ ਗਰਭਪਾਤ ਕਰਵਾਉਣਾ ਪੈਂਦਾ ਸੀ। ਸ਼ਿਲਪਾ ਸ਼ੈੱਟੀ ਨੇ ਦੱਸਿਆ, 'ਵਿਯਾਨ ਤੋਂ ਬਾਅਦ ਲੰਬੇ ਸਮੇਂ ਤੋਂ ਇਕ ਹੋਰ ਬੱਚਾ ਚਾਹ ਰਹੇ ਸੀ ਪਰ ਮੈਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੈਨੂੰ ਇਕ ਆਟੋ ਇੰਯੂਨ ਡਿਜੀਜ਼ ਐਂਪਲਾ (APLA) ਹੋ ਗਈ, ਜਿਸ ਕਾਰਨ ਮੇਰੇ ਕਈ ਗਰਭਪਾਤ ਹੋਏ। ਇਕ ਵਾਰ ਤਾਂ ਮੈਂ ਉਮੀਦ ਹੀ ਛੱਡ ਦਿੱਤੀ ਸੀ। ਅੱਗੇ ਉਨ੍ਹਾਂ ਨੇ ਕਿਹਾ, ਮੈਂ ਨਹੀਂ ਚਾਹੁੰਦੀ ਸੀ ਕਿ ਵਿਯਾਨ ਇਕੱਲਾ ਹੀ ਵੱਡਾ ਹੋਵੇ। ਫਿਰ ਮੈਂ ਸੋਚਿਆ ਕਿ ਚਲੋ ਸਰੋਗੇਸੀ ਨਾਲ ਕੋਸ਼ਿਸ਼ ਕਰਦੇ ਹਨ ਅਤੇ ਉਦੋਂ ਤਿੰਨ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਅਸੀਂ ਮੁੜ ਤੋਂ ਮਾਤਾ-ਪਿਤਾ ਬਣਨ 'ਚ ਸਫਲ ਹੋਏ।''
ਸ਼ਿਲਪਾ ਸ਼ੈੱਟੀ ਨੇ ਐਂਪਲਾ ਨਾਂ ਦੀ ਜਿਸ ਬੀਮਾਰੀ ਦਾ ਜ਼ਿਕਰ ਕੀਤਾ ਉਹ ਜ਼ਿਆਦਾਤਰ ਮਹਿਲਾਵਾਂ 'ਚ ਪਾਈਆਂ ਜਾਂਦੀਆਂ ਹਨ। ਇਸ ਬੀਮਾਰੀ ਦਾ ਪੂਰਾ ਨਾਂ ਇੰਟੀਫੋਸਫੋਲਿਪਿਡ ਸਿੰਡਰੋਮ ਹੈ। ਮੈਕਸ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ, ''ਇੰਟੀਫੋਸਫੋਲਿਪਿਡ ਸਿੰਡਰੋਮ ਇਕ ਆਟੋ ਇਮਯੂਨ ਬੀਮਾਰੀ ਹੈ। ਇਸ 'ਚ ਸਾਡਾ ਸਰੀਰ ਅਜਿਹੀਆਂ ਕੋਸ਼ਿਕਾਵਾਂ ਬਣਾਉਂਦਾ ਹੈ, ਜੋ ਸਿਹਤ ਕੋਸ਼ਿਕਾਵਾਂ 'ਤੇ ਹਮਲਾ ਕਰਕੇ ਉਸਨੂੰ ਖਤਮ ਕਰ ਦਿੰਦੀ ਹੈ। ਆਟੋ ਇੰਮਯੂਨ 'ਚ ਇਕ ਅਜਿਹੀ ਖਰਾਬੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਅਸਾਧਾਰਨ ਕੋਸ਼ਿਕਾਵਾਂ ਸਰੀਰ ਦੇ ਸੈੱਲਾਂ 'ਤੇ ਹਮਲਾ ਕਰਨ ਲੱਗਦੀਆਂ ਹਨ। ਇਸ ਸਿੰਡਰੋਮ ਦਾ ਅਸਰ ਸਰੀਰ ਦੀਆਂ ਧਮਣੀਆਂ, ਨਸਾਂ ਤੇ ਅੰਗਾਂ 'ਤੇ ਪੈਂਦਾ ਹੈ। ਉਸ 'ਚ ਖੂਨ ਦੇ ਧੱਬੇ ਜਮ੍ਹਣ ਨਾਲ ਖੂਨ ਦਾ ਪ੍ਰਵਾਹ ਰੁੱਕ ਜਾਂਦਾ ਹੈ ਤੇ ਅੰਗਾਂ 'ਚ ਸਮੱਸਿਆਵਾਂ ਆਉਣ ਲੱਗਦੀਆਂ ਹਨ। ਇਸੇ ਕਾਰਨ ਗਰਭ , ਕਿਡਨੀ, ਫੇਫੜ, ਦਿਮਾਗ, ਹੱਥ-ਪੈਰ ਆਦਿ ਅੰਗ ਪ੍ਰਭਾਵਿਤ ਹੁੰਦੇ ਹਨ।

ਦੱਸ ਦਈਏ 11 ਸਾਲ ਬਾਅਦ ਸ਼ਿਲਪਾ ਸ਼ੈੱਟੀ ਦਾ ਘਰ ਨੰਨ੍ਹੇ ਬੱਚੇ ਦੀ ਕਿਲਕਾਰੀਆਂ ਦੇ ਨਾਲ ਗੂੰਜ ਉੱਠਿਆ ਹੈ । ਫਰਵਰੀ ਮਹੀਨੇ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ। ਸੈਰੋਗੇਸੀ ਦੀ ਮਦਦ ਦੇ ਨਾਲ ਉਹ ਦੂਜੀ ਵਾਰ ਮਾਂ ਬਣੀ ਹੈ । ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ ।


Tags: Shilpa ShettyMotherDaughterSurrogacySuffered Antiphospholipid Syndrome

About The Author

sunita

sunita is content editor at Punjab Kesari