FacebookTwitterg+Mail

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹਕਾਰ ਬਣੀ ਸ਼ਿਲਪਾ ਸ਼ੈੱਟੀ

shilpa shetty joins pm narendra modi  s fit india committee
27 August, 2019 09:10:36 AM

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਫਿਟਨੈੱਸ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆਂ ’ਚ ਰਹਿੰਦੀ ਹੈ। ਯੋਗ ਰਾਹੀਂ ਸ਼ਿਲਪਾ ਸ਼ੈੱਟੀ ਫਿਟਨੈੱਸ ਨੂੰ ਲੈ ਕੇ ਕਾਫੀ ਕੰਮ ਕਰ ਰਹੀ ਹੈ ਅਤੇ ਉਹ ਇਕ ਫਿਟਨੈੱਸ ਐਪ ਵੀ ਲਾਂਚ ਕਰ ਚੁੱਕੀ ਹੈ। ਹੁਣ ਉਹ ਲੋਕਾਂ ਦੀ ਫਿਟਨੈੱਸ ਲਈ ਕੇਂਦਰ ਸਰਕਾਰ ਨਾਲ ਮਿਲਕੇ ਕੰਮ ਕਰੇਗੀ। ਜੀ ਹਾਂ, ਸ਼ਿਲਪਾ ਸ਼ੈੱਟੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਕ ਐਡਵਾਜ਼ਸਰੀ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ। ਇਹ ਕਮੇਟੀ ਕੇਂਦਰ ਸਰਕਾਰ ਦੇ ‘ਫਿੱਟ ਇੰਡੀਆ’ ਮੁਹਿੰਮ ਲਈ ਬਣਾਈ ਗਈ ਹੈ, ਜਿਸ ’ਚ ਸ਼ਿਲਪਾ ਸ਼ੈੱਟੀ ਨੂੰ ਮੈਂਬਰ ਬਣਾਇਆ ਗਿਆ ਹੈ। ਸ਼ਿਲਪਾ ਸ਼ੈੱਟੀ ਨੇ ਇਸ ਦੀ ਜਾਣਕਾਰੀ ਖੁਦ ਦਿੱਤੀ ਹੈ। ਸ਼ਿਲਪਾ ਸ਼ੈੱਟੀ ਨੇ ਟਵੀਟ ’ਤੇ ਪੋਸਟ ਕੀਤਾ ਹੈ। 


ਦੱਸਣਯੋਗ ਹੈ ਕਿ 29 ਅਗਸਤ ਨੂੰ ਇਸ ਮੁਹਿੰਮ ਨੂੰ ਲਾਂਚ ਕੀਤਾ ਜਾਵੇਗਾ। ਸ਼ਿਲਪਾ ਸ਼ੈੱਟੀ 13 ਸਾਲ ਬਾਅਦ ‘ਨਿਕੰਮਾ’ ਨਾਲ ਬਾਲੀਵੁੱਡ ’ਚ ਵਾਪਸੀ ਕਰ ਰਹੀ ਹੈ। ਫਿੱਟ ਇੰਡੀਆ ਮੁਹਿੰਮ ਦਾ ਮਕਸੱਦ ਦੇਸ਼ ਦੇ ਨਾਗਰਿਕਾਂ ਅਤੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀ ਰੋਜ਼ਾਨਾ ਜ਼ਿੰਦਗੀ ’ਚ ਸਰੀਰਕ ਗਤੀਵਿਧੀਆਂ ਨੂੰ ਵਿਕਸਤ ਕਰਨਾ ਹੈ। ਫਿੱਟ ਇੰਡੀਆ ਪ੍ਰੋਗਰਾਮ ਨੂੰ ਦੇਸ਼ ਭਰ ਦੇ ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ’ਚ ਵੀ ਵੱਡੀ ਸ¬ਕ੍ਰੀਨ ’ਤੇ ਲਾਈਵ ਟੈਲੀਕਾਸਟ ਕੀਤਾ ਜਾਵੇਗਾ। ਪੀ. ਐੱਮ. ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ’ਚ ਵੀ ਇਸ ਦੀ ਚਰਚਾ ਕੀਤੀ ਸੀ।


Tags: Shilpa ShettyPM Narendra ModiFit India CommitteeNikammaBollywood Celebrity

Edited By

Sunita

Sunita is News Editor at Jagbani.