FacebookTwitterg+Mail

ਵਰ੍ਹੇਗੰਢ ਮੌਕੇ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦਾ ਇਹ ਕਿਸਿੰਗ ਵੀਡੀਓ

shilpa shetty kundra and raj kundra wedding anniversary
22 November, 2019 02:40:40 PM

ਮੁੰਬਈ(ਬਿਊਰੋ)- ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਅੱਜ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾ ਰਹੇ ਹਨ । ਇਸ ਮੌਕੇ ਦੋਵਾਂ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਲਿਪਲਾਕ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਰਾਜ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਸ਼ਿਲਪਾ ਨਾਲ ਵਿਆਹ ਕਰਵਾਇਆ ਸੀ। ਦਰਅਸਲ ਜਦੋਂ ਸ਼ਿਲਪਾ ਅਤੇ ਰਾਜ ਦੇ ਅਫੇਅਰ ਦੇ ਚਰਚੇ ਸਨ ਉਸ ਸਮੇਂ ਰਾਜ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਕਵਿਤਾ ਪ੍ਰੈੱਗਨੈਂਟ ਸੀ। ਸ਼ਿਲਪਾ ਅਤੇ ਰਾਜ ਦੀ ਮੁਲਾਕਾਤ ਇਕ ਪਰਫਿਊਮ ਦੀ ਐਡ ਦੇ ਸ਼ੂਟ ਦੌਰਾਨ ਹੋਈ ਸੀ ਅਤੇ ਦੋਵੇਂ ਵਧੀਆ ਦੋਸਤ ਬਣ ਗਏ ਸਨ।


ਸ਼ੁਰੂਆਤ ‘ਚ ਤਾਂ ਦੋਵੇਂ ਵਧੀਆ ਦੋਸਤ ਸਨ ਪਰ ਹੌਲੀ-ਹੌਲੀ ਇਹ ਦੋਸਤੀ ਪਿਆਰ ‘ਚ ਬਦਲ ਗਈ ਅਤੇ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਮੀਡੀਆ ‘ਚ ਸੁਰਖੀਆਂ ਬਣਨ ਲੱਗੀਆਂ। ਰਾਜ ਦੀ ਸਾਬਕਾ ਪਤਨੀ ਨੇ ਸ਼ਿਲਪਾ ਸ਼ੈੱਟੀ ‘ਤੇ ਉਸ ਦਾ ਘਰ ਤੋੜਨ ਦੇ ਦੋਸ਼ ਵੀ ਲਗਾਏ ਸਨ ਅਤੇ ਜਨਤਕ ਤੌਰ ‘ਤੇ ਇਹ ਕਿਹਾ ਸੀ ਕਿ ਉਨ੍ਹਾਂ ਦੇ ਵਿਆਹ ਤੋੜਨ ਪਿੱਛੇ ਸ਼ਿਲਪਾ ਸ਼ੈੱਟੀ ਦਾ ਹੱਥ ਹੈ ਪਰ ਇਨ੍ਹਾਂ ਗੱਲਾਂ ਨੂੰ ਸ਼ਿਲਪਾ ਨੇ ਇਕ ਇੰਟਰਵਿਊ ਦੌਰਾਨ ਗਲਤ ਦੱਸਿਆ। ਅੱਜ ਦੋਵਾਂ ਦਾ ਇਕ ਬੇਟਾ ਵਿਯਾਨ ਕੁੰਦਰਾ ਹੈ।
 


Tags: Shilpa ShettyRaj KundraWedding AnniversaryVideo Viral

About The Author

manju bala

manju bala is content editor at Punjab Kesari