FacebookTwitterg+Mail

ਰਾਜ ਕੁੰਦਰਾ ਨੇ ਸ਼ਿਲਪਾ ਸ਼ੈੱਟੀ ਲਈ ਕੇਕ ਬਣਾ ਕੇ ਦਿੱਤਾ ਸਰਪ੍ਰਾਈਜ਼

shilpa shetty kundra shares her birthday pictures with raj kundra
10 June, 2020 11:43:28 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਫਿੱਟ ਅਤੇ ਖ਼ੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਆਪਣੇ ਜਨਮਦਿਨ ਦੀ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਨੇ ਆਪਣਾ ਜਨਮਦਿਨ ਆਪਣੇ ਪਰਿਵਾਰਿਕ ਮੈਬਰਾਂ ਨਾਲ ਸੈਲੀਬ੍ਰੇਟ ਕੀਤਾ ਹੈ। ਤਸਵੀਰਾਂ 'ਚ ਸ਼ਿਲਪਾ ਸ਼ੈੱਟੀ ਆਪਣੇ ਲਾਈਫ ਪਾਟਨਰ ਰਾਜ ਕੁੰਦਰਾ, ਬੇਟੇ ਤੇ ਬੇਟੀ ਤੋਂ ਇਲਾਵਾ ਆਪਣੀ ਮੰਮੀ ਤੇ ਭੈਣ ਨਾਲ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ, 'ਮੇਰਾ ਪਸੰਦੀਦਾ ਕੇਕ ਮੇਰੇ ਪਤੀ ਨੇ ਬਣਾਇਆ ਹੈ, ਜੋ ਕਿ ਦੁਨੀਆ ਦੇ ਸਭ ਬੈਸਟ ਪਤੀ ਨੇ। ਮੇਰੇ ਪਰਿਵਾਰ ਤੇ ਉਨ੍ਹਾਂ ਸਭ ਦਾ ਧੰਨਵਾਦ, ਜਿਨ੍ਹਾਂ ਨੇ ਮੈਨੂੰ ਜਨਮਦਿਨ ਦੀਆਂ ਵਧਾਈਆਂ ਵੀਡੀਓ ਕਾਲ ਅਤੇ ਫੋਨ ਕਾਲ ਦੇ ਰਾਹੀਂ ਦਿੱਤੀਆਂ ਹਨ। ਮੈਂ ਬਹੁਤ ਪਿਆਰ ਤੇ ਮਾਣ ਮਹਿਸੂਸ ਕਰ ਰਹੀ ਹਾਂ, ਸਭ ਦਾ ਤਹਿ ਦਿਲੋਂ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਮੈਨੂੰ ਵਿਸ਼ ਕੀਤਾ ਹੈ।'' ਇਸ ਪੋਸਟ 'ਤੇ ਕਈ ਮਨੋਰੰਜਨ ਜਗਤ ਦੇ ਸਿਤਾਰਿਆਂ ਨੇ ਕੁਮੈਂਟ ਕਰਕੇ ਸ਼ਿਲਪਾ ਸ਼ੈੱਟੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ।

ਜੇ ਗੱਲ ਕਰੀਏ ਸ਼ਿਲਪਾ ਸ਼ੈੱਟੀ ਦਾ ਤਾਂ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਹੀ ਆਪਣੇ ਪਤੀ ਤੇ ਬੇਟੇ ਵਿਆਨ ਨਾਲ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇਹ ਸਾਲ ਉਨ੍ਹਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਕਿਉਂਕਿ ਉਹ ਇੱਕ ਫਿਰ ਤੋਂ ਸੈਰੋਗੇਸੀ ਦੀ ਮਦਦ ਨਾਲ ਦੂਜੀ ਵਾਰ ਮਾਂ ਬਣੀ ਹੈ। ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਸਮੀਸ਼ਾ ਸ਼ੈੱਟੀ ਕੁੰਦਰਾ ਰੱਖਿਆ ਹੈ।


Tags: Shilpa Shetty KundraBirthday PicturesRaj KundraInstagramBollywood Celebrity

About The Author

sunita

sunita is content editor at Punjab Kesari