FacebookTwitterg+Mail

ਲੰਡਨ ਹਾਲੀਡੇਅ ਦੌਰਾਨ ਇੰਝ ਮਸਤੀ ਕਰਦੀ ਦਿਸੀ ਸ਼ਿਲਪਾ ਸ਼ੈੱਟੀ

shilpa shetty london video
07 July, 2019 04:38:25 PM

ਮੁੰਬਈ(ਬਿਊਰੋ)- ਸ਼ਿਲਪਾ ਸ਼ੈੱਟੀ ਆਪਣੇ ਪਰਿਵਾਰ ਨਾਲ ਇਨ੍ਹੀਂ ਦਿਨੀਂ ਲੰਡਨ 'ਚ ਹਨ। ਉਹ ਉੱਥੇ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਇਸ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਹ ਲਗਾਤਾਰ ਆਪਣੇ ਫੈਨਜ਼ ਨਾਲ ਸ਼ੇਅਰ ਕਰ ਰਹੀ ਹੈ। ਲੇਟੈਸਟ ਵੀਡੀਓ 'ਚ ਤੁਸੀਂ ਸ਼ਿਲਪਾ ਸ਼ੈੱਟੀ ਨੂੰ ਬੇਟੇ ਨਾਲ ਹਿਰਨਾਂ ਨਾਲ ਮਸਤੀ ਕਰਦੇ ਦੇਖ ਸਕਦੇ ਹੋ। ਸ਼ਿਪਲਾ ਸ਼ੈੱਟੀ ਨੂੰ ਪਹਿਲਾਂ ਬੱਤਖਾਂ ਨੂੰ ਬਰੈੱਡ ਖਿਲਾਉਂਦੇ ਹੋਏ ਦੇਖਿਆ ਗਿਆ ਸੀ।


ਜਿਸ ਤੋਂ ਬਾਅਦ ਉਨ੍ਹਾਂ ਨੇ ਹੁਣ ਲੰਡਨ ਦੇ ਬੁਸ਼ੀ ਪਾਰਕ ਦਾ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਉਹ ਹਿਰਨਾਂ ਕੋਲ ਖੜ੍ਹੀ ਉਨ੍ਹਾਂ ਨੂੰ ਪੱਤੇ ਖਿਲਾਉਂਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਬੇਟਾ ਵੀ ਉਨ੍ਹਾਂ ਨਾਲ ਦਿਖਾਈ ਦੇ ਰਿਹਾ ਹੈ। ਇਨ੍ਹਾਂ ਜਾਨਵਰਾਂ ਦੇ ਨੇੜੇ ਆਉਣ 'ਤੇ ਉਨ੍ਹਾਂ ਨੂੰ ਕਿੰਨੀ ਖੁਸੀਂ ਅਤੇ ਐਕਸਾਈਟਮੈਂਟ ਹੋ ਰਹੀ ਸੀ ਉਹ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਿਹਾ ਹੈ।


ਪਰਿਵਾਰ ਨਾਲ ਟਾਈਮ ਸਪੈਂਟ ਕਰਨ ਦੇ ਨਾਲ ਸ਼ਿਲਪਾ ਸ਼ੈੱਟੀ ਆਪਣੀ ਭੈਣ ਸ਼ਮਿਤਾ ਅਤੇ ਦੋਸਤਾਂ ਨਾਲ ਵੀ ਇੰਜੁਆਏ ਕਰਦੇ ਦਿਖਾਈ ਦਿੱਤੀ। ਭੈਣ ਤੇ ਦੋਸਤਾਂ ਨਾਲ ਮਸਤੀ ਕਰਦਿਆਂ ਸ਼ਿਲਪਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ,''ਗਰਲਸ ਜਸਟ ਵਾਂਟ ਟੂ ਹੇਵ ਫਨ''


Tags: Shilpa ShettyViaan Raj KundraRaj KundraShamita ShettyVideo

About The Author

manju bala

manju bala is content editor at Punjab Kesari