ਮੁੰਬਈ— ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਹਾਲ ਹੀ 'ਚ ਇਥੇ ਇਕ ਇਵੈਂਟ 'ਚ ਪਹੁੰਚੀ। ਇਸ ਇਵੈਂਟ 'ਚ ਫਰੂਟ ਜੂਸ ਨੂੰ ਲਾਂਚ ਕੀਤਾ ਗਿਆ। ਇਸ ਇਵੈਂਟ 'ਚ ਸ਼ਿਲਪਾ ਬੇਹੱਦ ਹੌਟ ਲੱਗ ਰਹੀ ਸੀ ਤੇ ਉਸ ਨੇ ਲਾਲ ਰੰਗ ਦਾ ਟੌਪ ਤੇ ਜੀਨ ਪਹਿਨ ਰੱਖੀ ਸੀ।
ਹਾਲਾਂਕਿ ਉਸ ਨੂੰ ਇਸ ਟੌਪ ਕਾਰਨ ਕਾਫੀ ਪ੍ਰੇਸ਼ਾਨੀ ਹੋਈ ਤੇ ਇਹ ਪ੍ਰੇਸ਼ਾਨੀ ਉਸ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਸੀ। ਦੱਸਣਯੋਗ ਹੈ ਕਿ ਉਹ ਇਵੈਂਟ 'ਚ ਵਾਰ-ਵਾਰ ਆਪਣਾ ਟੌਪ ਹੀ ਠੀਕ ਕਰਦੀ ਰਹੀ ਤੇ ਕਈ ਥਾਵਾਂ 'ਤੇ ਉਸ ਨੂੰ ਆਪਣੀ ਪੈਂਟ ਵੀ ਠੀਕ ਕਰਦੇ ਦੇਖਿਆ ਗਿਆ।