FacebookTwitterg+Mail

ਸ਼੍ਰੀਲੰਕਾ 'ਚ ਹੋਏ ਧਮਾਕਿਆਂ 'ਚ ਇੰਝ ਬਚੀ ਸ਼ਿਲਪਾ ਦੇ ਪਤੀ ਦੀ ਜਾਨ, ਕੀਤਾ ਖੁਲਾਸਾ

shilpa shetty reveal how raj kundra saved from sri lanka bomb blast
05 May, 2019 10:54:36 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ 'ਚ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਖੁਲਾਸਾ ਸ਼੍ਰੀਲੰਕਾ ਹਮਲੇ ਅਤੇ ਉਸ ਦੇ ਪਤੀ ਰਾਜ ਕੁੰਦਰਾ ਨਾਲ ਜੁੜਿਆ ਹੋਇਆ ਹੈ। ਦਰਅਸਲ, ਸ਼੍ਰੀਲੰਕਾ 'ਚ 21 ਅਪ੍ਰੈਲ ਨੂੰ ਹੋਏ ਬੰਬ ਧਮਾਕਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਹਮਲੇ 'ਚ ਕਰੀਬ 250 ਲੋਕਾਂ ਦੀ ਮੌਤ ਹੋਈ ਸੀ ਅਤੇ 500 ਤੋਂ ਜ਼ਿਆਦਾ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਸੀ। ਹੁਣ ਹਮਲੇ ਤੋਂ 13 ਦਿਨ ਬਾਅਦ ਸ਼ਿਲਪਾ ਨੇ ਦੱਸਿਆ ਕਿ ਮੇਰੇ ਪਤੀ ਰਾਜ ਕੁੰਦਰਾ ਦੀ ਜਾਨ ਇਸ ਹਮਲੇ 'ਚ ਜਾਂਦੇ-ਜਾਂਦੇ ਮਸਾ ਬਚੀ ਸੀ। ਜੀ ਹਾਂ, ਖੁਦ ਸ਼ਿਲਪਾ ਨੇ ਮੁੰਬਈ 'ਚ ਹੋਏ ਇਕ ਲਾਂਚਿੰਗ ਈਵੈਂਟ ਦੌਰਾਨ ਆਖੀ ਹੈ। ਦਰਅਸਲ ਸ਼ਿਲਪਾ ਸ਼ੈੱਟੀ ਨੇ ਇਸ ਈਵੈਂਟ 'ਚ ਸ਼੍ਰੀਲੰਕਾ ਬੰਬ ਬਲਾਸਟ ਨੂੰ ਲੈ ਕੇ ਸੰਵੇਦਨਾ ਜਤਾਈ। ਇਸੇ ਦੌਰਾਨ ਸ਼ਿਲਪਾ ਸ਼ੈੱਟੀ ਨੇ ਕਿਹਾ, ''ਹਮਲੇ 'ਚ ਮਾਰੇ ਗਏ ਲੋਕਾਂ ਨਾਗਰਿਕਾਂ ਦੇ ਪਰਿਵਾਰਾਂ ਨੂੰ ਮੇਰੀ ਹਮਦਰਦੀ ਹੈ। ਇਹ ਬਹੁਤ ਹੀ ਡਰਾਉਣਾ ਤੇ ਭਿਆਨਕ ਹਾਦਸਾ ਸੀ। ਜਦੋਂ ਇਹ ਭਿਆਨਕ ਹਮਲਾ ਹੋਇਆ ਸੀ ਤਾਂ ਉਦੋਂ ਮੇਰੇ ਪਤੀ ਰਾਜ ਕੁੰਦਰਾ ਆਪਣੇ ਕੁਝ ਦੋਸਤਾਂ ਨਾਲ ਉਸੇ ਹੋਟਲ 'ਚ ਜਾਣ ਵਾਲੇ ਸਨ ਪਰ ਇਹ ਵਾਹਿਗੁਰੂ ਦੀ ਸਾਡੇ ਕਿਪ੍ਰਾ ਰਹੀ ਹੈ ਕਿ ਉਨ੍ਹਾਂ ਦਾ ਇਹ ਟ੍ਰਿਪ ਨਹੀਂ ਬਣਿਆ।'' ਈਵੈਂਟ 'ਚ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਤੇ ਬੇਟਾ ਵਿਵਾਨ ਵੀ ਪਹੁੰਚਿਆ ਸੀ।

 
 
 
 
 
 
 
 
 
 
 
 
 
 

#shilpashetty on #srilankablast

A post shared by #Bollywood (@ushakhokhar) on May 3, 2019 at 3:46am PDT


ਦੱਸ ਦਈਏ ਕਿ ਸ਼ਿਲਪਾ ਸ਼ੈੱਟੀ ਨੇ ਅੱਗੇ ਈਵੈਂਟ 'ਚ ਦੱਸਿਆ ਕਿ ਇਹ ਗੱਲ ਮੈਂ ਹਾਲੇ ਤੱਕ ਕਿਸੇ ਨੂੰ ਨਹੀਂ ਦੱਸੀ ਪਰ ਹੁਣ ਮੈਂ ਇਸ ਦਾ ਜ਼ਿਕਰ ਕਰ ਰਹੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ। ਸਾਡੀ ਕਿਸਮਤ ਚੰਗੀ ਸੀ ਕਿ ਰਾਜ ਕੁੰਦਰਾ ਤੇ ਉਨ੍ਹਾਂ ਦੇ ਦੋਸਤਾਂ ਨੂੰ ਕੁਝ ਨਹੀਂ ਹੋਇਆ। ਜਿਹੜੇ ਲੋਕਾਂ ਨੇ ਇਸ ਹਮਲੇ 'ਚ ਆਪਣੇ ਪਰਿਵਾਰਾਂ ਨੂੰ ਗੁਵਾਇਆ ਹੈ, ਅਸੀਂ ਉਨ੍ਹਾਂ ਦਾ ਦਰਦ ਸਮਝ ਸਕਦੇ ਹਾਂ। 


Tags: Shilpa ShettyRaj KundraSri LankaBomb BlastInstagramMumbai Events

Edited By

Sunita

Sunita is News Editor at Jagbani.