FacebookTwitterg+Mail

ਪੰਜਾਬੀ ਰੰਗ 'ਚ ਰੰਗੀ ਸ਼ਿਲਪਾ ਸ਼ੈੱਟੀ ਨੇ ਪਤੀ ਰਾਜ ਕੁੰਦਰਾ ਨਾਲ ਪਾਇਆ ਭੰਗੜਾ, ਵੀਡੀਓ

shilpa shetty s dance video
24 February, 2019 10:44:18 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਇਨ੍ਹੀਂ ਦਿਨੀਂ ਵਿਆਹਾਂ ਦਾ ਮੌਸਮ ਚੱਲ ਰਿਹਾ ਹੈ। ਬੀਤੇ ਸਾਲ ਕਈ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਅਤੇ ਇਸ ਸਾਲ ਵੀ ਕਈ ਸਿਤਾਰੇ ਵਿਆਹ ਕਰਵਾ ਚੁੱਕੇ ਹਨ। ਕਈ ਹੋਰ ਵੀ ਸਿਤਾਰੇ ਹਨ ਜੋ ਇਸ ਸਾਲ ਵਿਆਹ ਕਰਵਾਉਣਗੇ। ਵਿਆਹ ਤੋਂ ਪਹਿਲਾਂ ਬਾਲੀਵੁੱਡ 'ਚ ਕਈ ਫੰਕਸ਼ਨ ਦਾ ਰਿਵਾਜ਼ ਹੋਣ ਲੱਗਾ ਹੈ ਅਤੇ ਅਜਿਹੇ ਹੀ ਇਕ ਫੰਕਸ਼ਨ 'ਚ ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਨਾਲ ਠੁੱਮਕੇ ਲਗਾਉਂਦੀ ਨਜ਼ਰ ਆਈ।

 

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਦੋਵੇਂ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ 'ਲਹਿੰਬਰਗਿਨੀ ਚਲਾਈ ਜਾਂਦੇ ਓ ਸਾਨੂੰ ਵੀ ਝੂਟਾ ਦੇ ਦਿਓ ਕਿੱਥੇ ਕੱਲੇ ਕੱਲੇ ਜਾਈ ਜਾਨੇ ਓ' 'ਤੇ ਨੱਚਦੇ ਨਜ਼ਰ ਆ ਰਹੇ ਹਨ। ਸ਼ਿਲਪਾ ਸ਼ੈੱਟੀ ਦੀ ਨਨਾਣ ਰੀਨਾ ਕੁੰਦਰਾ ਹੀ ਹਾਲ ਹੀ 'ਚ ਮਹਿੰਦੀ ਸੈਰੇਮਨੀ ਹੋਈ। ਮਹਿੰਦੀ ਸੈਰੇਮਨੀ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆ ਹਨ। ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।
Punjabi Bollywood Tadka
ਸ਼ਿਲਪਾ ਅਤੇ ਰਾਜ ਕੁੰਦਰਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੇ ਇਸ ਵੀਡੀਓ 'ਤੇ ਕੁਮੈਂਟ ਕੀਤੇ ਜਾ ਰਹੇ ਹਨ। ਦੱਸ ਦਈਏ ਕਿ ਰਾਜ ਕੁੰਦਰਾ ਦੇ ਨਾਲ ਕੁਝ ਸਾਲ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਵਿਆਹ ਕਰਵਾਇਆ ਸੀ।

Punjabi Bollywood Tadka
ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਦਿੱਤੀਆਂ ਨੇ ਅਤੇ ਉਨ੍ਹਾਂ ਨੇ ਕਈ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਹਰ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ।
Punjabi Bollywood Tadka


Tags: Shilpa Shetty dance video Raj Kundra Reena Kundra Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.