FacebookTwitterg+Mail

ਬਾਲੀਵੁੱਡ 'ਚ ਤਹਿਲਕਾ ਮਚਾਉਣ ਵਾਲੀ ਮਸ਼ਹੂਰ ਅਦਾਕਾਰਾ ਦਾ ਝੁਕਾਅ ਹੋਇਆ ਪੰਜਾਬੀ ਫਿਲਮਾਂ ਵੱਲ

shilpa shetty s husband raj kundra to produce punjabi film
14 June, 2017 12:03:34 PM

ਮੁੰਬਈ— ਪੰਜਾਬੀ ਸਿਨੇਮਾ ਲਈ ਇਕ ਵੱਡੀ ਖਬਰ ਹੈ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਕੁੰਦਰਾ ਫਮਜਾਬੀ ਇੰਡਸਟਰੀ ਵੱਲ ਝੁੱਕ ਰਹੀ ਹੈ। ਸ਼ਿਲਪਾ ਸ਼ੈਟੀ ਕੁੰਦਰਾ ਅਤੇ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪ੍ਰੋਡਿਊਸਰ ਦੇ ਤੌਰ ਤੇ ਪੰਜਾਬੀ ਸਿਨੇਮਾਂ 'ਚ ਆਪਣੀ ਸ਼ੁਰੂਆਤ ਕਰ ਰਹੇ ਹਨ।

Punjabi Bollywood Tadka

ਪੰਜਾਬੀ ਸਿਨੇਮਾ ਦੀ ਇਹ ਤਰੱਕੀ ਹੀ ਹੈ ਕਿ ਬਾਲੀਵੁੱਡ ਦੇ ਨਾਮੀ ਚਿਹਰੇ ਹੁਣ ਪੰਜਾਬੀ ਇੰਡਸਟਰੀ ਵੱਲ ਮੁੜ ਰਹੇ ਹਨ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਪਰਪਲ ਪੈਬਲ ਪਿਕਚਰਸ ਤੋਂ ਪੰਜਾਬੀ ਫਿਲਮ 'ਸਰਵਣ' ਰਿਲੀਜ਼ ਕੀਤੀ ਸੀ, ਜਿਸ 'ਚ ਅਮਰਿੰਦਰ ਗਿੱਲ, ਰਣਜੀਤ ਬਾਵਾ ਅਤੇ ਸਿਮੀ ਚਾਹਲ ਮੁੱਖ ਕਿਰਦਾਰ 'ਚ ਸਨ। ਇਸ ਤੋਂ ਇਲਾਵਾ ਮਹੇਸ਼ ਭੱਟ ਨੇ ਵੀ ਪਾਲੀਵੁੱਡ 'ਚ ਐਂਟਰੀ ਕੀਤੀ ਤੇ ਕਰਤਾਰ ਚੀਮਾ ਅਤੇ ਜਸ਼ਨ ਸਿੰਘ ਨੂੰ ਲੈ ਕੇ ਫਿਲਮ 'ਦੁਸ਼ਮਣ' ਬਣਾਈ ਜੋ ਕਿ ਸ਼ਗੁਫਤਾ ਰਫੀਕ ਦੀ ਡਾਇਰੈਕਟ ਕੀਤੀ ਹੋਈ ਹੈ।

Punjabi Bollywood Tadka

ਸ਼ਿਲਪਾ ਸ਼ੈਟੀ ਕੁੰਦਰਾ ਅਤੇ ਰਾਜ ਕੁੰਦਰਾ ਸਮਾਜਿਕ ਅਤੇ ਪਰਿਵਾਰਿਕ ਮੁੱਦਿਆ ਤੇ ਫਿਲਮ ਬਣਾਉਣਾ ਚਾਹੁੰਦੇ ਹਨ। ਖੁਦ ਵੀ ਜ਼ਿਆਦਾ ਪਰਿਵਾਰਿਕ ਹੋਣ ਕਾਰਨ ਸ਼ਿਲਪਾ ਸ਼ੈਟੀ ਕੁੰਦਰਾ ਫਿਲਮਾਂ ਦਾ ਮੁੱਦਾ ਪਰਿਵਾਰਿਕ ਰੱਖਣਾ ਚਾਹੁੰਦੀ ਹੈ।

Punjabi Bollywood Tadka

ਸ਼ਿਲਪਾ ਸ਼ੈਟੀ ਕੁੰਦਰਾ ਨੇ ਦੱਸਿਆ ਕਿ ਫਿਲਮ ਦੇ ਨਾਲ ਜੁੜੇ ਸਾਰੇ ਵੇਰਵੇ 21 ਜੁਲਾਈ ਨੂੰ ਪੇਸ਼ ਕੀਤੇ ਜਾਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਪਰਿਵਾਰਿਕ ਮੁੱਦਿਆ 'ਤੇ ਗੱਲ ਕਰਨ ਵਾਲੀ ਸ਼ਿਲਪਾ ਸ਼ੈਟੀ ਦੀਆਂ ਫਿਲਮਾਂ ਕਿਸ ਤਰ੍ਹਾਂ ਦੀਆਂ ਕਾਰਗਰ ਸਿੱਧ ਹੋਣਗੀਆ ਅਤੇ ਉਹ ਆਪਣੀਆਂ ਫਿਲਮਾਂ ਲਈ ਕਿਹੜੇ-ਕਿਹੜੇ ਪੰਜਾਬੀ ਚਿਹਰੇ ਚੁਣੇਗੀ।


Tags: Bollywood CelebrityShilpa ShettyRaj KundraPunjabi film Instagramਸ਼ਿਲਪਾ ਸ਼ੈਟੀ ਕੁੰਦਰਾਰਾਜ ਕੁੰਦਰਾ